*ਵਾਇਸ ਆਫ ਮਾਨਸਾ ਵਲੋਂ ਮਾਨਸਾ ਸ਼ਹਿਰ ਦੇ ਬਾਜ਼ਾਰਾਂ ਵਿਚ ਕੱਢਿਆ ਸਫਾਈ ਜਾਗਰੂਕਤਾ ਮਾਰਚ*

0
160

ਮਾਨਸਾ 10 ਮਾਰਚ  (ਸਾਰਾ ਯਹਾਂ/ਮੁੱਖ ਸੰਪਾਦਕ)ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਵਲੋਂ ਮਾਨਸਾ ਜਿਲ੍ਹੇ ਦੇ ਬਣਨ ਦੀ ਵਰੇਗੰਢ ਵੱਡੇ ਪੱਧਰ ਤੇ ਮਨਾਏ ਜਾਣ ਦੇ ਸ਼ੁਰੂਆਤੀ ਪ੍ਰੋਗਰਾਮ ਵਜੋਂ ਨਗਰ ਕੋਂਸਲ ਮਾਨਸਾ ਅਤੇ 3 ਡੀ ਸੋਸਾਇਟੀ ਨਾਲ ਰਲ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਦੀ ਸਫਾਈ ਜਾਗਰੂਕਤਾ ਮਾਰਚ ਕੱਢਿਆ ਗਿਆ। ਨਗਰ ਕੋਂਸਲ ਮਾਨਸਾ ਅਤੇ 3 ਡੀ ਸੋਸਾਇਟੀ ਨਾਲ ਰਲ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਦੀ ਸਫਾਈ ਜਾਗਰੂਕਤਾ ਮਾਰਚ ਕੱਢਿਆ ਗਿਆ। ਨਗਰ ਕੋਂਸਲ ਪ੍ਰਧਾਨ ਵਿਜੈ ਸਿੰਗਲਾ ਵਲੋਂ ਇਸ ਮਾਰਚ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਸ਼ਹਿਰ ਦੇ ਸਫਾਈ ਲਈ ਬਣਾਈ ਗਈ 3 ਡੀ ਸੋਸਾਇਟੀ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਬਾਕੀ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਵਿਸ਼ਵਕਰਮਾ ਮੰਦਰ ਸਭਾ, ਈਕੋਵੀਲਰਜ਼ ਕਲੱਬ, ਰੋਟਰੀ ਕਲੱਬ,ਭਾਰਤ ਵਿਕਾਸ ਪੀ੍ਸ਼ਦ ਤੋ ਡਾ ਵਿਨੋਦ ਮਿੱਤਲ ਅਤੇ ਪੰਜਾਬ ਪੁਲਿਸ ਪੈਨਸ਼ਨਰਜ਼ ਦਾ ਇਸ ਮਾਰਚ ਵਿਚ ਭਾਗ ਲੈਣ ਲਈ ਧੰਨਵਾਦ ਕਰਦਿਆ ਕਿਹਾ ਕਿ ਮਾਨਸਾ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਸਭ ਦੇ ਸਹਿਯੋਗ ਦੀ ਲੋੜ ਹੈ ਅਤੇ ਸਫਾਈ ਨਾਲ ਬੀਮਾਰੀਆਂ ਤੇ ਗੰਦਗੀ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਵੀ ਬਚਾਅ ਆਪਣੇ ਆਪ ਹੋਵੇਗਾ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਾਨਸਾ ਨੂੰ ਸਫਾਈ ਵਿਚ ਉੱਚ ਦਰਜਾ ਪ੍ਰਾਪਤ ਕਰਾਉਣ ਦਾ ਟੀਚਾ ਸਭ ਨਾਲ ਰਲ ਮਿਲ ਕੇ ਹੀ ਪ੍ਰਾਪਤ ਕੀਤਾ ਜਾ ਸਕੇਗਾ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਨੇ ਸ਼ਹਿਰ ਵਿਚਲੇ ਦੁਕਾਨਦਾਰਾਂ ਨੂੰ ਸਫਾਈ ਲਈ 3 ਡੀ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਸ਼ਹਿਰ ਦੀ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਵਾਸੀਆਂ ਨੂੰ ਕੂੜਾ ਕਰਕਟ ਦੀ ਸਹੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜੋ ਕਿ ਕਦੇ ਵੀ ਲੋਕਾ ਦੇ ਸਹਿਯੋਗ ਤੋ ਬਿਨਾ ਨਹੀ ਹੋ ਸਕਦੀ । ਨਰੇਸ਼ ਬਿਰਲਾ ਅਤੇ ਵਿਸ਼ਵ ਬਰਾੜ ਨੇ ਸੰਸਥਾ ਦੀ ਸਮਾਜ ਪ੍ਰਤੀ ਵਚਨਵੱਧਤਾ ਨੂੰ ਦੁਹਰਾਇਆ॥ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਪ੍ਰੇਮ ਅੱਗਰਵਾਲ, ਸ਼ਾਮ ਲਾਲ ਗੋਇਲ , ਦਰਸ਼ਨਪਾਲ ਗਰਗ ਅਤੇ ਜਗਸੀਰ ਸਿੰਘ ਨੇ ਸਫਾਈ ਜਾਗਰੂਕਤਾ ਅਭਿਆਨ ਆਪਣੇ ਨਾਲ ਦੇ ਸਾਥੀਆਂ ਨਾਲ ਮਿਲ ਕੇ ਸਾਰਾ ਸਾਲ ਹੀ ਕੀਤੇ ਜਾਣ ਲਈ ਸਹਿਮਤੀ ਜਿਤਾਈ। ਸਫਾਈ ਅਤੇ ਸਿਹਤ ਦੇ ਵੱਖ ਵੱਖ ਪਹਿਲੂਆਂ ਬਾਰੇ ਮੈਡੀਕਲ ਲੈਬ ਐਸੋਸੀਏਸ਼ਨ ਵਲੋਂ ਰਮੇਸ਼ ਜਿੰਦਲ ਅਤੇ ਨਰਿੰਦਰ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ ਸ਼ੇਰਜੰਗ ਸਿੰਘ ਸਿੱਧੂ, ਡਾ ਟੀ ਪੀ ਐਸ ਰੇਖੀ, ਅਸ਼ੋਕ ਬਾਂਸਲ ਮਾਨਸਾ ਹਰਦੀਪ ਸਿੱਧੂ, ਜਗਦੀਸ਼ ਜੋਗਾ, ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ, ਰੰਗ ਕਰਮੀ ਰਾਜ ਜੋਸ਼ੀ,ਸੇਠੀ ਸਿੰਘ ਸਰਾਂ, ਜਗਸੀਰ ਸਿੰਘ, ਹਰਜੀਵਨ ਸਰਾਂ, ਬਲਜੀਤ ਸਿੰਘ ਸੂਬਾ,ਤੇਜਿੰਦਰਪਾਲ ਸਿੰਘ, ਪ੍ਰਕਾਸ਼ ਚੰਦ ਜੈਨ ਅਤੇ ਬਿਕਰਮਜੀਤ ਟੈਕਸਲਾ, ਨਰਿੰਦਰ ਸ਼ਰਮਾ, ਬਿੱਕਰ ਸਿੰਘ ਮਘਾਣੀਆ, ਡਾ ਸੰਦੀਪ ਘੰਡ, ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ, ਅਸ਼ੋਕ ਬਾਂਸਲ ਮਾਨਸਾ, ਅੰਮ੍ਰਿਤ ਸਿੱਧੂ ਅਤੇ ਵਿਸ਼ਵਦੀਪ ਬਰਾੜ ਸਮੇਤ ਸੰਸਥਾ ਦੇ ਸਾਰੇ ਮੈਂਬਰਾਂ ਨੇ ਸਮੁੱਚੇ ਮਾਰਚ ਦੌਰਾਨ ਲੋਕਾਂ ਨੂੰ ਸਫਾਈ ਅਤੇ ਸ਼ਹਿਰ ਦੀ ਬੇਹਤਰੀ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਨਗਰ ਕੋਂਸਲ ਪ੍ਰਧਾਨ ਵਿਜੈ ਸਿੰਗਲਾ ਨੇ ਸੰਸਥਾ ਦੀ ਇਸ ਪਹਿਲ ਨੂੰ ਬਹੁਤ ਉਸਾਰੂ ਦੱਸਦੇ ਹੋਏ ਕਿਹਾ ਕਿ ਜਲਦੀ ਹੀ ਸ਼ਹਿਰ ਵਿਚ 54 ਪੈਖਾਨੇ ਨਵੇਂ ਬਣਾਏ ਜਾਣ ਦੇ ਨਾਲ ਨਾਲ ਰਾਤ ਸਮੇਂ ਲਾਇਟਾਂ ਆਦਿ ਦਾ ਪ੍ਰਬੰਧ ਕਰਕੇ ਸ਼ਹਿਰ ਦੇ ਸਾਰੇ ਰਸਤਿਆਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਸੀਵਰੇਜ ਦੇ ਬੰਦ ਹੋਣ ਦੀ ਸਮੱਸਿਆ ਦਾ ਖਾਤਮਾ ਕਰਨ ਲਈ ਲੋਕਾਂ ਨੂੰ ਪਲਾਸਟਿਕ ਦੇ ਸੜਕਾਂ ਜਾਂ ਨਾਲੀਆਂ ਵਿਚ ਨਾ ਸੁੱਟਣ ਦੀ ਵੀ ਅਪੀਲ ਕੀਤੀ ।

LEAVE A REPLY

Please enter your comment!
Please enter your name here