
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) : ਮਾਨਸਾ ਵਿਚ ਨਸ਼ੇ ਰੋਕਣ ਲਈ ਲੋਕ ਲਹਿਰ ਚ ਸ਼ਾਮਿਲ ਬੇਗੁਨਾਹਾਂ ਨੂੰਰਾਹਤ ਦਵਾਉਣ ਲਈ ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਦੀ ਹੰਗਾਮੀ ਮੀਟਿੰਗਸੱਦੀ ਗਈ ਜਿਸ ਵਿਚ ਸੰਸਥਾ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਾਨਸਾ ਦੇ ਸਿਵਲਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਮਾਨਸਾ ਵਿਚ ਘਰਾਂ ਵਿਚੋਂ ਅਤੇ ਵੱਖ ਵੱਖ ਦੁਕਾਨਾਂ ਤੋਂਵਿਕਦੇ ਨਸ਼ੇ ਨੂੰ ਰੋਕਣ ਲਈ ਵਧੇਰੇ ਯਤਨ ਕਰਨ ਦੇ ਨਾਲ ਨਾਲ ਆਮ ਲੋਕਾਂ ਨੂੰ ਨਾਲ ਲੈਕੇ ਅਜਿਹੇ ਗੈਰ ਸਮਾਜੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਸ਼ੁਰੂ ਕਰਨ ਦਾਮਤਾ ਪਾਇਆ ਗਿਆ। ਇਸ ਮੌਕੇ ਸ਼ੋਸਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘਮਾਨਸ਼ਾਹੀਆ ਨੇ ਕਿਹਾ ਕਿ ਜਿੱਥੇ ਨਸ਼ੇ ਸਮਾਜ ਦੇ ਲਈ ਕਲੰਕ ਹਨ ਉਥੇ ਇਹਨਾਂ ਕਰਕੇਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਘਾਣ ਹੋ ਰਿਹਾ ਹੈ, ਉਹਨਾਂ ਸਖਤ ਸ਼ਬਦਾਂ ਵਿਚ ਕਿਹਾਕਿ ਜੇਕਰ ਪ੍ਰਸ਼ਾਸ਼ਨ ਆਪਣੀ ਬਣਦੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਉਦਾ ਤਾਂਜਨਤਕ ਜਥੇਬੰਦੀਆਂ ਨੂੰ ਸਖਤ ਸਮਾਜਿਕ ਪਹਿਲ ਕਰਦੇ ਹੋਏ ਘਰਾਂ ਤੇ ਦੁਕਾਨਾਂ ਤੋਂ ਲੋਕਾਂਨੂੰ ਨਸ਼ਾ ਸਪਲਾਈ ਰੋਕਣ ਲਈ ਆਪ ਅੱਗੇ ਆਉਣਾ ਪਵੇਗਾ। ਇਸ ਮੌਕੇ ਮਾਨਸਾਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਨੇ ਕਿਹਾ ਕਿ ਨਸ਼ੇ ਰੋਕਣ ਲਈ ਜਿੱਥੇਸਰਕਾਰੀ ਤੌਰ ਮਾਪਿਆਂ ਅਤੇ ਬੱਚਿਆਂ ਦੀ ਕੌਸਲਿੰਗ ਦੀ ਬਹੁਤ ਲੋੜ ਹੈ ਉੱਥੇ ਨਾਲ ਹੀਪੁਲਿਸ ਪ੍ਰਸ਼ਾਸਨ ਦਾ ਚੁਕੰਨਾ ਹੋ ਕੇ ਤਸਕਰਾਂ ਨੂੰ ਫੜ ਕੇ ਸਜ਼ਾ ਦਵਾਉਣਾ ਵੀ ਅਹਿਮ ਹੈ।ਮੈਡੀਕਲ ਨਸ਼ੇ ਲਈ ਉਹਨਾਂ ਵਲੋਂ ਡਰੱਗ ਇਸਪੈਕਟਰ ਅਤੇ ਪ੍ਰਸ਼ਾਸਨ ਦੀ ਵਧੇਰੇ ਆਪਸੀਸਾਂਝ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਬੋਲਦਿਆ ਰਿਟਾਇਰ ਤਹਿਸੀਲਦਾਰ ਓਮਪ੍ਰਕਾਸ਼ ਅਤੇ ਦਰਸ਼ਨ ਪਾਲ ਨੇ ਸਮਾਜਿਕ ਤੌਰ ਤੇ ਲਾਮਬੰਦੀ ਦੀ ਲੋੜ ਤੇ ਜ਼ੋਰ ਦਿੰਦਿਆਕਿਹਾ ਕਿ ਰਿਟਾਇਰ ਮੁਹੱਲਾ ਨਿਵਾਸੀਆਂ ਨੂੰ ਆਪਣੇ ਪੱਧਰ ਤੇ ਵੀ ਅਜਿਹੇ ਅਨਸਰਾਂਖਿਲਾਫ ਚੌਕਸ ਰਹਿਣਾ ਚਾਹੀਦਾ ਹੈ। ਨਰਿੰਦਰ ਗੁਪਤਾ , ਨਰੇਸ਼ ਬਿਰਲਾ, ਸ਼ੰਭੂ ਨਾਥਗਰਗ ਨੇ ਆਪੋ ਆਪਣੇ ਇਲਾਕੇ ਵਿਚ ਨਸ਼ਿਆਂ ਦੀ ਵਿਕਰੀ ਸਬੰਧੀ ਆਪਣੇ ਵਿਚਾਰਪੇਸ਼ ਕਰਦਿਆਂ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਨੌਜਵਾਨ ਅਤੇ ਬੱਚਿਆਂ ਨੂੰਇਹਨਾਂ ਤੋਂ ਬਚਾਉਣ ਲਈ ਘਰ ਘਰ ਤੱਕ ਪਹੁੰਚ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸੰਸਥਾਦੇ ਪ੍ਰਧਾਨ ਡਾ ਜਨਕ ਰਾਜ ਨੇ ਸਭ ਤੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸੰਸਥਾਵਲੋਂ ਭਵਿੱਖ ਵਿਚ ਨਸ਼ਿਆਂ ਦੀ ਰੋਕਥਾਮ ਲਈ ਸਾਰੀਆਂ ਧਿਰਾਂ ਨੂੰ ਵਧੇਰੇ ਚੌਕਸ ਰਹਿਣਲਈ ਕਿਹਾ ਅਤੇ ਨਾਲ ਹੀ ਜੋ ਮੋਜੂਦਾ ਸਮੇਂ ਨਸ਼ੇੜੀ ਹਨ ਉਹਨਾਂ ਦੀ ਸਹੀਮਨੋਵਿਗਿਆਨਿਕ ਕੌਸਲਿੰਗ ਲਈ ਸੰਸਥਾ ਵਲੋਂ ਉਚੇਚੇ ਪ੍ਰਬੰਧ ਕਰਨ ਦੀ ਲੋੜ ਤੇ ਵੀਜ਼ੋਰ ਦਿੱਤਾ। ਇਸ ਮੌਕੇ ਜਗਸੀਰ ਸਿੰਘ, ਕੇ ਕੇ ਸਿੰਗਲਾ ਅਤੇ ਸੰਸਥਾ ਦੇ ਸਕੱਤਰਵਿਸ਼ਵਦੀਪ ਬਰਾੜ ਨੇ ਕਚਿਹਰੀ ਰੋਡ ਤੇ ਸੀਵਰੇਜ਼ ਦੇ ਪਾਣੀ ਕਰਕੇ ਸੜਕ ਤੇ ਪਏਟੋਇਆਂ ਦੇ ਹੱਲ ਲਈ ਵੀ ਸੰਸਥਾ ਤੋਂ ਬਣਦਾ ਯੋਗਦਾਨ ਪਾਉਣ ਦੀ ਮੰਗ ਕੀਤੀ ਗਈਜਿਸ ਤੇ ਨਾਲ ਦੀ ਨਾਲ ਹੀ ਕਾਰਵਾਈ ਕਰਦੇ ਹੋਏ ਸੰਸਥਾ ਦੇ ਮੈਂਬਰਾਂ ਵਲੋਂ ਜਗ੍ਹਾਂ ਦਾਦੌਰਾ ਕੀਤਾ ਗਿਆ ਅਤੇ ਮੌਕੇ ਤੇ ਹੀ ਸਬੰਧਤ ਵਿਭਾਗ ਤੋਂ ਇਸ ਦੀ ਮੁਰੰਮਤ ਕਰਵਾਉਣਲਈ ਟੈਂਡਰ ਆਦਿ ਜਲਦੀ ਲਗਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਅੰਤ ਵਿਚ ਸੰਸਥਾ ਵਲੋਂਨਸ਼ੇ ਖਿਲਾਫ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਨੌਜਵਾਨ ਨੂੰ ਬੇਗੁਨਾਹ ਸਾਬਤ ਕਰਵਾਉਣਲਈ ਜਨਤਕ ਸੰਸਥਾਵਾਂ ਵਲੋਂ ਕੀਤੀ ਗਈ ਲਾਮਬੰਦੀ ਅਤੇ ਸੰਸਥਾ ਦੇ ਮੈਂਬਰ ਬਿੱਕਰਸਿੰਘ ਮਘਾਣੀਆਂ ਵਲੋਂ ਅਗਾਂਹਵਧੂ ਭੂਮੀਕਾ ਨਿਭਾਉਣ ਲਈ ਉਹਨਾਂ ਦਾ ਧੰਨਵਾਦ ਕੀਤਾਅਤੇ ਇਹ ਲਾਮਬੰਦੀ ਭਵਿੱਖ ਵਿਚ ਵੀ ਕਾਇਮ ਰਹੇ ਇਸਦੀ ਕਾਮਨਾ ਕੀਤੀ ਤਾਂ ਜੋਮਾਨਸਾ ਸ਼ਹਿਰ ਵਿਚ ਸਮਾਜਿਕ ਬੁਰਾਈਆਂ ਦੇ ਵਿਰੁੱਧ ਲੋਕ ਏਕਤਾ ਕਾਇਮ ਰਹੇ।
