*ਵਾਅਦਿਆਂ ਤੋਂ ਭੱਜੀ ਸਰਕਾਰ ਦੇ ਖਿਲਾਫ ਪੱਕੇ ਮੋਰਚੇ ਦਾ ਐਲਾਨ 2 ਨੂੰ*

0
41

ਮਾਨਸਾ ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਵਾਅਦਿਆਂ ਤੋਂ ਭੱਜੀ ਸਰਕਾਰ ਦੇ ਖਿਲਾਫ਼ ਪੱਕਾ ਮੋਰਚਾ 2 ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲਾ ਮਾਨਸਾ ਵਲੋਂ ਮੱਖਣ ਸਿੰਘ ਉੱਡਤ ਦੀ ਪ੍ਰਧਾਨਗੀ ਹੇਠ ਸਥਾਨਕ ਸੀਵਰੇਜ ਬੋਰਡ ਦੇ ਜਲ ਘਰ  ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਆਗੂ ਸਾਥੀ ਹਰੀ ਸਿੰਘ ਸਹਾਰਨਾ, ਅਮਰ ਸਿੰਘ , ਸੁਭਾਸ਼ ਚੰਦ ਅਤੇ ਸੱਤਪਾਲ ਸਿੰਘ ਨੇ ਵਿਚਾਰ ਕੀਤਾ ਕਿ ਜੇਕਰ ਕੈਪਟਨ ਸਰਕਾਰ ਨੇ 20 ਸਤੰਬਰ ਨੂੰ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਸਰਕਾਰ ਨੇ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਤਾਂ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ 2 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।ਕੈਪਟਨ ਸਰਕਾਰ ਦਾ ਇਸ ਬਿਆਨ ਕਿ ਪੇਅ ਕਮਿਸ਼ਨ ਦੀ ਰੀਪੋਰਟ 31 ਦਸੰਬਰ ਤੱਕ ਦਿੱਤੀ ਜਾਵੇਗੀ ਤਾਂ ਮੁਲਾਜਮਾਂ ਦੇ ਅੰਦਰ ਸਰਕਾਰ ਪ੍ਤੀ ਗੁੱਸੇ ਦੇ ਭਾਂਬੜ ਉਠ ਖੜੇ ਹੋਏ ਜਿਸ ਨੇ ਬਲਦੀ ਤੇ ਤੇਲ ਪਾ ਦਿੱਤਾ ਮੁਲਾਜ਼ਮ ਮੰਗ ਕਰ ਰਹੇ ਹਨ ਕਿ 6ਵੇਂ ਪੇਅ ਕਮਿਸ਼ਨ ਦੀ ਰੀਪੋਰਟ ਸੋਧ ਕੇ ਲਾਗੂ ਕੀਤੀ ਜਾਵੇ। ਮਿਤੀ 01-01-2016 ਨੂੰ ਡੀ ਏ 125% ਸੀ ਪਰ ਸਰਕਾਰ 113% ਡੀ ਏ ਨਾਲ 15% ਵਾਧਾ ਦੇਣਾ ਕਹਿੰਦੀ ਹੈ ਜੋ ਕਿ ਮੁਲਾਜਮਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਸਾਂਝਾ ਫਰੰਟ ਮੰਗ ਕਰਦਾ ਹੈ ਕਿ ਰੀਵਾਈਜਡ ਮੁਲਾਜਮਾਂ ਨੂੰ 2.72 ਅਤੇ ਅਨ -ਰੀਵਾਈਜਡ ਮੁਲਾਜਮਾਂ ਨੂੰ 3.05 ਦੇ ਗੁਣਾਂਕ ਨਾਲ ਪੇਅ ਕਮਿਸ਼ਨ ਦੀ ਰੀਪੋਰਟ ਲਾਗੂ ਕੀਤੀ ਜਾਵੇ। ਹਰ ਤਰ੍ਹਾਂ ਦੇ ਕੰਟਰੈਕਟ, ਆਊਟ ਸੋਰਸਿੰਗ ਕਾਮਿਆਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ। ਸਾਰੇ ਐਡਹਾਕ, ਉਕਾਪੁਕਾ ਮੁਲਾਜਮਾਂ ਤੇ ਘੱਟੋ ਘੱਟ ਉਜਰਤਾਂ ਲਾਗੂ ਕੀਤੀਆਂ ਜਾਣ। ਮਿਤੀ 01-01-2004 ਤੋਂ ਬਾਅਦ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮਿਤੀ 15-01-2015 ਦਾ ਪੱਤਰ ਰੱਦ ਕਰਕੇ ਪਰਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ ਸਕੇਲ, ਭੱਤੇ ਦਿਤੇ ਜਾਣ। ਡੀ ਏ ਦੀਆਂ ਬਕਾਇਆ ਕਿਸ਼ਤਾਂ ਦੇ ਕੇ ਉਸ ਦਾ ਬਕਾਇਆ ਦਿੱਤਾ ਜਾਵੇ। ਤਿੰਨ ਲੱਖ ਦੇ ਲੱਗ ਭੱਗ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਪੂਰੇ ਤਨਖਾਹ ਸਕੇਲਾਂ ਵਿੱਚ ਕੀਤੀ ਜਾਵੇ। ਮੁਦਰੀਕਰਨ ਦੇ ਨਾਮ ਤੇ ਨਿਜੀਕਰਨ ਦੀ ਵਿਛਾਈ ਜਾ ਰਹੀ ਪਾਈਪ ਲਾਈਨ ਦੀ ਨੀਤੀ ਬੰਦ ਕੀਤੀ ਜਾਵੇ ਅਤੇ ਪੁਨਰਗਠਨ ਦੇ ਨਾਮ ਤੇ ਮਹਿਕਮੇ ਤੋੜਨੇ ਬੰਦ ਕੀਤੇ ਜਾਣ। ਸਾਂਝਾ ਫਰੰਟ ਕੋਈ ਨਵੀਂ ਮੰਗ ਨਹੀਂ ਮੰਗ ਰਿਹਾ। ਸਗੋਂ ਇਹ ਲਾਭ ਸੰਘਰਸ਼ ਕਰਕੇ ਸਾਡੇ ਪੁਰਖਿਆਂ ਨੇ ਪ੍ਰਾਪਤ ਕੀਤੇ ਹੋਏ ਹਨ। ਜਿੰਨਾ ਨੂੰ ਇਹ ਸਰਕਾਰ ਇੱਕ ਇੱਕ ਕਰਕੇ ਖੋਹਣ ਲਈ ਉਤਾਵਲੀ ਹੋਈ ਹੈ। ਇਹ ਲਾਭ ਕਾਂਗਰਸ ਪਾਰਟੀ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜਨਤਕ ਸਟੇਜਾਂ ਤੋਂ ਐਲਾਨ ਕੀਤਾ ਸੀ ਅਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸਨ ਪਰ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਮੁਲਾਜਮਾਂ ਤੇ 200/ਰੁ ਮਹੀਨਾ ਜਜੀਆ ਟੈਕਸ ਲਾ ਦਿੱਤਾ। ਪੰਜਾਬ ਦੇ ਤਨਖਾਹ ਸਕੇਲ ਦੇਣ ਦੀ ਬਿਜਾਏ ਕੇਂਦਰੀ ਪੈਟਰਨ ਦੇ ਤਨਖਾਹ ਸਕੇਲ ਲਾਗੂ ਕਰ ਦਿੱਤੇ, ਜੋ ਕਿ ਵਾਪਸ ਲੈਕੇ ਭਰਤੀ ਪੰਜਾਬ ਦੇ ਸਕੇਲਾਂ ਤੇ ਕੀਤੀ ਜਾਵੇ। ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ ਜਿਸ ਦੇ ਵਿਰੋਧ ਵਿੱਚ 2 ਅਕਤੂਬਰ ਤੋਂ ਸਾਂਝੇ ਫਰੰਟ ਵਲੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਟਿੰਗ ਵਿੱਚ  ਰਾਜਵੀਰ ਸਿੰਘ ਭੀਖੀ, ਅਵਤਾਰ ਸਿੰਘ, ਬੇਅੰਤ ਸਿੰਘ, ਬਲਜੀਤ ਸਿੰਘ ਬਰਨਾਲਾ ਸ਼ਾਮਲ ਹੋਏ।               

NO COMMENTS