-ਵਹੀਕਲ ਚੋਰੀ ਕਰਨ ਵਾਲੇ 3 ਚੋਰਾਂ ਨੂੰ ਕਾਬੂ ਕਰਕੇ ਇੱਕ ਮੋਟਰਸਾਈਕਲ ਕੀਤਾ ਬਰਾਮਦ

0
144

ਮਾਨਸਾ, 28 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ ) ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋਰੀ ਕਰਨ ਵਾਲੇ
3 ਚੋਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਕਰਾਉਣ ਵਿੱਚ ਸਫਲਤਾਂ ਹਾਸਲ ਕੀਤੀ
ਗਈ ਹੈ। ਬਰਾਮਦ ਮੋਟਰਸਾਈਕਲ ਦੀ ਕੁੱਲ ਮਾਲੀਤੀ 45,000/-ਰੁਪਏ ਬਣਦੀ ਹੈ।

ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਦਰ
ਮਾਨਸਾ ਦੀ ਪੁਲਿਸ ਪਾਸ ਜਗਸੀਰ ਸਿੰਘ ਪੁੱਤਰ ਤੁਲਸੀ ਸਿੰਘ ਵਾਸੀ ਚਕੇਰੀਆ ਨੇ ਬਿਆਨ ਲਿਖਾਇਆ ਕਿ ਮਿਤੀ 25-
06-2020 ਨੂੰ ਉਹ ਆਪਣੇ ਮੋਟਰਸਾਈਕਲ ਹੀਰੋ ਮਾਰਕਾ ਪੈਸ਼ਨ ਪਰੋ ਤੇ ਸਵਾਰ ਹੋ ਕੇ ਬੁਢਲਾਡਾ ਤੋਂ ਵਾਪਸ ਆਪਣੇ
ਪਿੰਡ ਨੂੰ ਆ ਰਿਹਾ ਸੀ ਤਾਂ ਵਕਤ ਕਰੀਬ 7 ਵਜੇ ਸ਼ਾਮ ਉਸਨੇ ਪਿੰਡ ਖਿੱਲਣ ਸੂਏ ਪਾਸ ਆਪਣਾ ਮੋਟਰਸਾਈਕਲ ਰੋਕ ਕੇ
ਡੇਰਾ ਮੈੜੀ ਅੰਦਰ ਮੱਥਾ ਟੇਕਣ ਲਈ ਚਲਾ ਗਿਆ। ਜਦੋਂ ਉਹ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ
ਉਥੇ ਨਹੀ ਸੀ, ਜਿਸਨੂੰ ਕੋਈ ਚੋਰੀ ਕਰਕੇ ਲੈ ਗਿਆ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 261 ਮਿਤੀ 27-06-
2020 ਅ/ਧ 379 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਇੰਚਾਰਜ ਪੁਲਿਸ ਚੌਕੀ ਨਰਿੰਦਰਪੁਰਾ
ਵੱਲੋਂ ਤਫਤੀਸ ਅਮਲ ਵਿੱਚ ਲਿਆਂਦੀ ਗਈ।

ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਨ ਜਗਸੀਰ ਸਿੰਘ ਉਰਫ ਸੋਨੀ ਪੁੱਤਰ
ਮੱਖਣ ਸਿੰਘ ਵਾਸੀ ਖਿੱਲਣ, ਗੁਰਸੇਵਕ ਸਿੰਘ ਉਰਫ ਕਕਣੀ ਪੁੱਤਰ ਹਰਭਜਨ ਸਿੰਘ ਅਤੇ ਵਿੱਕੀ ਸਿੰਘ ਪੁੱਤਰ ਕਾਕਾ ਸਿੰਘ
ਵਾਸੀਆਨ ਨਰਿੰਦਰਪੁਰਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਹੀਰੋ ਪੈਸ਼ਨ ਪਰੋ, ਜਿਸਦੀ ਹੁਣ
ਕੀਮਤ 45,000/-ਰੁਪਏ ਬਣਦੀ ਹੈ, ਬਰਾਮਦ ਕੀਤਾ ਗਿਆ ਅਤੇ ਜੁਰਮ ਵਿੱਚ ਅ/ਧ 427,411 ਹਿੰ:ਦੰ: ਦਾ ਵਾਧਾ
ਕੀਤਾ ਗਿਆ ਹੈ। ਫੜੇ ਗਏ ਤਿੰਨੋਂ ਦੋਸ਼ੀ ਨਸਿ਼ਆ ਦਾ ਧੰਦਾ ਕਰਦੇ ਹਨ।

ਗ੍ਰਿਫਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਸ਼ੀ ਹੋਰ ਕਿਹੜੀਆ ਕਿਹੜੀਆ ਵਾਰਦਾਤਾਂ
ਵਿੱਚ ਸ਼ਾਮਲ ਹਨ। ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here