ਮਾਨਸਾ, 02.12.2022 (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ:ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਬੂਟਾ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਬੁਡਲਾਡਾ ਦਾ ਮੋਟਰਸਾਈਕਲ ਚੋਰੀ
ਹੋਣ ਸਬੰਧੀ ਉਸਦੇ ਬਿਆਨ ਪਰ ਮੁਕ ੱਦਮਾ ਨੰਬਰ 235 ਮਿਤੀ 1-12-22 ਅ/ਧ 379 ਹਿੰ:ਦੰ: ਥਾਣਾ ਸਿਟੀ
ਬੁਢਲਾਡਾ ਦਰਜ ਰਜਿਸਟਰ ਹੋਇਆ ਸੀ।ਡੀ.ਐਸ.ਪੀ ਬੁਢਲਾਡਾ ਸ੍ਰੀ ਮਤੀ ਨਵਨੀਤ ਕੌਰ ਗਿੱਲ ਜੀ ਅਤ ੇ
ਥਾਣੇਦਾਰ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਜੇਰੇ ਨਿਗਰਾਨੀ ਹੇਠ ਥਾਣਾ ਸਿਟੀ ਬੁਢਲਾਡਾ ਦੀ
ਪੁਲਿਸ ਪਾਰਟੀ ਵੱਲੋ ਮੋਕਾ ਪਰ ਕਾਰਵਾਈ ਕਰਦਿਆ ਜੀਵਨ ਕੁਮਾਰ ਪੁੱਤਰ ਜਗਨਨਾਥ ਵਾਸੀ ਰੰਗੜਿਆਲ,ਮੋਨੂੰ
ਸਿੰਗਲਾ ਪੁੱਤਰ ਤਾਰਾ ਚੰਦ ਵਾਸੀ ਨੇੜੇ ਵਿਸਕਰਮਾ ਮੰਦਰ ਪਾਤੜਾ ਨੂੰ ਕਲੀਪੁਰ ਫਾਟਕ ਪਰ ਸਮੇਤ ਸੀ.ਡੀ
ਡੀਲਕਸ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬ ਕੀਤਾ ਜਿਨ੍ਹਾ ਦੀ ਨਿਸਾਨ ਦੇਹੀ ਪਰ 3 ਹੋਰ ਚੋਰੀ ਦੇ
ਮੋਟਰਸਾਈਕਲ ਬਰਾਮਦ ਕਰਕੇ ਉਹਨਾ ਕਬਜੇ ਵਿੱਚੋ ਕੁੱਲ 4 ਮੋਟਰਸਾਈਲਕ ਬਰਾਮਦ ਕੀਤੇ ਗਏ
ਹਨ।ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪਤਾ
ਲਗਾਇਆ ਜਾਵੇਗਾ ਕਿ ਉਹਨਾ ਇਹ ਮੋਟਰਸਾਈਕਲ ਕਿੱਥੋ ਚ ੋਰੀ ਕੀਤੇ ਹਨ ਅਤੇ ਉਹਨਾ ਵੱਲੋ ਪਹਿਲਾ ਕੀਤੀਆ
ਅਜਿਹੀਆ ਹੋਰ ਵਾਰਦਾਤਾ ਆਦਿ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।