ਵਰ੍ਹਦੇ ਮੀਂਹ ਵਿੱਚ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਮੋਰਚੇ ਦੇ 32ਵੇਂ ਦਿਨ ਮੈਡੀਕਲ ਪ੍ਰੈਕਸਟੀਸ਼ਨਰਾਂ ਨੇ ਕੀਤਾ ਭਰਵਾਂ ਸਮਰਥਨ.

0
10

ਮਾਨਸਾ 14 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)ਸੰਵਿਧਾਨ ਬਚਾਓ ਮੰਚ ਪੰਜਾਬ ਦਾ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਖਿਲਾਫ ਲਗਾਇਆ ਪੱਕਾ ਮੋਰਚਾ 32ਵੇਂ ਦਿਨ ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਿਹਾ. ਅੱਜ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਧਰਨੇ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਆਪਣਾ ਸਮਰਥਨ ਇਸ ਮੋਰਚੇ ਨੂੰ ਦਿੱਤਾ. ਇਸ ਮੋਰਚੇ ਵਿੱਚ ਪਹਿਲਾਂ ਹੀ ਮੈਡੀਕਲ ਪ੍ਰੈਕਸ਼ਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ  ਮੋਢੀ ਭੂਮਿਕਾ ਨਿਭਾ ਰਹੇ  ਹਨ.

ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਅਤੇ ਚੇਅਰਮੈਨ ਤਾਰਾ ਚੰਦ ਭਾਵਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਪਰੋਕਤ ਕਾਨੂੰਨ ਭਾਰਤ ਦੇ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਹੈ ਕਿਉਂਕਿ ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਵਿੱਚ ਕਿਸੇ ਨਾਲ ਵੀ ਧਰਮ ਦੇ ਆਧਾਰ *ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਪਰ ਦੇਸ਼ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਭਾਜਪਾ ਦੀ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣਾ ਚਾਹੁੰਦੀ ਹੈ ਤਾਂ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਂਦੇ ਹੋਏ ਫਿਰਕੂ ਰਾਜਨੀਤੀ ਕਰਕੇ ਦੁਬਾਰਾ 2024 ਵਿੱਚ ਸੱਤਾ ਵਿੱਚ ਆ ਸਕੇ ਪਰ ਇਸ ਭਾਵਨਾ ਨੂੰ ਦੇਸ਼ ਦੇ ਆਮ ਨਾਗਰਿਕ ਸਮਝ ਚੁੱਕੇ ਹਨ. ਆਮ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਦਿੱਲੀ ਵਿੱਚ ਜੋ ਫਿਰਕੂ ਦੰਗੇ ਪਿਛਲੇ ਦਿਨੀਂ ਕਰਵਾਏ ਹਨ, ਉਨ੍ਹਾਂ ਪਿੱਛੇ ਆਰਐਸਐਸ ਅਤੇ ਮੋਦੀ ਸਰਕਾਰ ਦਾ ਹੱਥ ਹੈ. ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਸਾਰੇ ਪੰਜਾਬ ਵਿੱਚ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਮੋਦੀ ਸਰਕਾਰ ਦੀ ਇਸ ਕਾਨੂੰਨ ਨੂੰ ਲਿਆਉਣ ਦੀ ਘਿਨਾਉਣੀ ਮਨਸ਼ਾ ਨੂੰ ਪਹੁੰਚਾਵੇਗੀ ਕਿਉਂਕਿ ਹਰ ਪਿੰਡ ਅਤੇ ਹਰ ਵਾਰਡ ਵਿੱਚ ਉਨ੍ਹਾਂ ਦੀ ਐਸੋਸੀਏਸ਼ਨ ਦੇ ਮੈਂਬਰ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਵਾ ਰਹੇ ਹਨ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਦੀ ਹਰ ਘਰ ਤੱਕ ਨਿੱਜੀ ਪਹੁੰਚ ਹੈ. ਉਨ੍ਹਾਂ ਦੀ ਐਸੋਸੀਏਸ਼ਨ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਘਰ ਘਰ ਤੱਕ ਲਿਜਾਵੇਗੀ. ਇਸਤੋਂ ਇਲਾਵਾ ਐਸੋਸੀਏਸ਼ਨ ਦੇ ਆਗੂ  ਜਿਲ੍ਹਾ ਕੈਸ਼ੀਅਰ ਅਸੋ਼ਕ ਕੁਮਾਰ ਗਾਮੀਵਾਲਾ, ਸਹਾਇਕ ਸਕੱਤਰ ਜਸਵੀਰ ਸਿੰਘ, ਜਿਲ੍ਹਾ ਮੈਂਬਰ ਜੀਵਨ ਸਿੰਘ ਝੁਨੀਰ ਤੇ ਜਗਤਾਰ ਸਿੰਘ ਝੁਨੀਰ, ਬਲਾਕ ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ, ਸਕੱਤਰ ਸਿਮਰਜੀਤ ਸਿੰਘ, ਜਸਵੀਰ ਸਿੰਘ ਬੁਢਲਾਡਾ ਪ੍ਰਧਾਨ, ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ, ਬਰੇਟਾ ਦੇ ਪ੍ਰਧਾਨ ਗਿਆਨ ਚੰਦ ਆਜ਼ਾਦ, ਕੈਸ਼ੀਅਰ ਸਤੀਸ਼ ਕੁਮਾਰ ਬਰੇਟਾ, ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ, ਸਕੱਤਰ ਸਤਨਾਮ ਸਿੰਘ ਗੁਰੂ, ਬਲਾਕ ਜੋਗਾ ਦੇ ਪ੍ਰਧਾਨ ਕਰਮਜੀਤ ਸਿੰਘ, ਸਰਦੂਲਗੜ੍ਹ ਦੇ ਪ੍ਰਧਾਨ ਰਾਜਵੀਰ ਸਿੰਘ ਅਤੇ ਗੁਰਜੀਤ ਸਿੰਘ ਨੇ ਸੰਬੋਧਨ ਕੀਤਾ. ਮੈਡੀਕਲ ਪ੍ਰੈਕਟੀਸ਼ੀਨਰਜ਼ ਐਸੋਸੀਏਸ਼ਨ ਦੇ ਸਮਰਥਨ ਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, ਕ੍ਰਿਸ਼ਨ ਚੌਹਾਨ ਸੀਪੀਆਈ, ਨਛੱਤਰ ਸਿੰਘ ਖੀਵਾ ਚੇਅਰਮੈਨ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ, ਹਰਜਿੰਦਰ ਸਿੰਘ ਮਾਨਸ਼ਾਹੀਆ ਪੀਕੇਯੂ, ਕਾਕਾ ਸਿੰਘ, ਬਲਕਰਨ ਸਿੰਘ ਬੱਲੀ ਐਡਵੋਕੇਟ, ਬਲਵੀਰ ਕੌਰ ਐਡਵੋਕੇਟ ਕਿਸਾਨ ਯੂਨੀਅਨ ਡਕੌਂਦਾ, ਬੋਹੜ ਸਿੰਘ, ਸੁਖਚਰਨ ਦਾਨੇਵਾਲੀਆ, ਮੇਜਰ ਸਿੰਘ ਆਰਐਮਪੀਆਈ, ਗੁਰਦੇਵ ਸਿੰਘ ਦਲੇਲਵਾਲਾ, ਬਲਵਿੰਦਰ ਸਿੰਘ ਡਕੌਂਦਾ, ਮਿੱਠੂ ਸਿੰਘ ਡਕੌਂਦਾ, ਵਿੰਦਰ ਅਲਖ ਇਨਕਲਾਬੀ ਨੌਜਵਾਨ ਸਭਾ,  ਮਹਿੰਦਰ ਕੌਰ, ਜਸਪਾਲ ਖੋਖਰ ਅਤੇ ਬਾਵਾ ਸਿੰਘ ਨਰਿੰਦਰਪੁਰਾ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡਾਂ ਵਿੱਚ ਸਾਫ ਸੁਥਰੀਆਂ ਮੈਡੀਕਲ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰ ਵੱਲੋਂ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕਰਨ ਦੇਵਾਂਗੇ.

LEAVE A REPLY

Please enter your comment!
Please enter your name here