*ਵਰੁਣ ਬਾਂਸਲ ਵੀਨੂੰ ਹੋਣਗੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀਐਕਟਰ ਬਾਡੀ ਦੇ ਨਵੇਂ ਪ੍ਰਧਾਨ*

0
116

ਮਾਨਸਾ 14 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਕਲੱਬ ਦੇ ਮੈਂਬਰਾਂ ਦੀਆਂ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਜਿਸ ਦੀ ਲੜੀ ਤਹਿਤ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਐਕਟਰ ਬਾਡੀ ਦੀ ਚੋਣ ਲਈ ਇੱਕ ਅਹਿਮ ਮੀਟਿੰਗ ਸ਼੍ਰੀ ਅਸ਼ੋਕ ਗਰਗ ਜੀ ਦੀ ਪ੍ਰਧਾਨਗੀ ਹੇਠ ਕਲੱਬ ਵਿਖੇ ਹੋਈ। ਇਸ ਮੀਟਿੰਗ ਵਿੱਚ ਕਲੱਬ ਦੇ ਨੌਜਵਾਨ ਕਲਾਕਾਰ ਸ਼੍ਰੀ ਵਰੁਣ ਬਾਂਸਲ ਵੀਨੂੰ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਸਰਵ—ਸੰਮਤੀ ਨਾਲ ਕਲੱਬ ਦੀ ਐਕਟਰ ਬਾਡੀ ਦਾ ਪ੍ਰਧਾਨ ਚੁਣਿਆ ਗਿਆ।
ਨਵ—ਨਿਯੁਕਤ ਪ੍ਰਧਾਨ ਵਰੁਣ ਬਾਂਸਲ ਨੇ ਸਮੂਹ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਵੱਲੋਂ ਸੌਂਪੀ ਗਈ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਣਗੇ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਮੂਹ ਕਲਾਕਾਰਾਂ ਵੱਲੋਂ ਪੂਰੀ ਭਾਵਨਾ ਨਾਲ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਪੂਰੇ ਵਿਸਥਾਰ ਨਾਲ ਸ਼ਰੋਤਿਆਂ ਨੂੰ ਜਾਣੂ ਕਰਵਾਇਆ ਜਾਵੇਗਾ।


ਕਲੱਬ ਦੀ ਹੋਈ ਚੋਣ ਵਿੱਚ ਸਰਪ੍ਰਸਤ ਲਈ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਕੇ.ਕੇ. ਕੱਦੂ, ਡਾ. ਮਾਨਵ ਜਿੰਦਲ ਅਤੇ ਸ਼੍ਰੀ ਪਰਮਜੀਤ ਜਿੰਦਲ ਜੀ ਨੂੰ ਚੁਣਿਆ ਗਿਆ, ਰਾਜੇਸ਼ ਪੁੜਾ ਅਤੇ ਨਰੇਸ਼ ਬਾਂਸਲ ਨੂੰ ਉਪ ਪ੍ਰਧਾਨ, ਮਨੋਜ ਅਰੋੜਾ ਨੂੰ ਜਨਰਲ ਸੈਕਟਰੀ, ਦੀਪਕ ਦੀਪੂ ਨੂੰ ਜੁਆਇੰਟ ਸੈਕਟਰੀ, ਪ੍ਰਵੀਨ ਟੋਨੀ ਸ਼ਰਮਾ, ਕੇ.ਸੀ.ਸ਼ਰਮਾ, ਵਿਨੋਦ ਪਠਾਨ ਅਤੇ ਮੁਕੇਸ਼ ਬਾਂਸਲ ਨੂੰ ਡਾਇਰੈਕਟਰ, ਸੇਵਕ ਸੰਦਲ ਨੂੰ ਸੰਗੀਤ ਨਿਰਦੇਸ਼ਕ, ਲੇਡੀਜ਼ ਡਾਇਰੈਕਟਰ ਤਰਸੇਮ ਹੋਂਡਾ, ਬਨਵਾਰੀ ਬਜਾਜ, ਨਵਜੋਤ ਬੱਬੀ ਅਤੇ ਵਿਸ਼ਾਲ ਵਿੱਕੀ ਨੂੰ ਪਰੋਮਟਰ ਲਈ ਚੁਣਿਆ ਗਿਆ।
ਇਸ ਤੋਂ ਇਲਾਵਾ ਰਮੇਸ਼ ਵਰਮਾ ਅਤੇ ਕ੍ਰਿਸ਼ਨ ਲਾਲ ਨੂੰ ਪੰਡਾਲ ਇੰਚਾਰਜ, ਰਾਜੂ ਬਾਵਾ, ਜੀਵਨ ਜੁਗਨੀ ਅਤੇ ਸਮਰ ਸ਼ਰਮਾ ਨੂੰ ਸਟੋਰ ਕੀਪਰ, ਅਸ਼ੋਕ ਟੀਟਾ ਅਤੇ ਗਗਨ ਜਿੰਦਲ ਨੂੰ ਨਾਇਟ ਇੰਚਾਰਜ, ਬਲਜੀਤ ਸ਼ਰਮਾ, ਡਾ. ਵਿਕਾਸ ਸ਼ਰਮਾ, ਜੋਨੀ ਜਿੰਦਲ ਅਤੇ ਗੋਰਵ ਬਜਾਜ ਨੂੰ ਪ੍ਰੈਸ ਸਕੱਤਰ, ਬੀਬਾ ਬਜਾਜ, ਮਹੇਸ਼ੀ, ਸੰਦੀਸ਼ ਅਤੇ ਪਵਨ ਨੂੰ ਸੀਨਰੀ ਇੰਚਾਰਜ, ਕੇਵਲ ਅਜਨਬੀ, ਅਸ਼ੋਕ ਟੀਟਾ, ਮਨਜੀਤ ਬੱਬੀ ਅਤੇ ਬੰਟੀ ਸ਼ਰਮਾ ਨੂੰ ਮੇਕਅੱਪ ਮੈਨ, ਜਗਨ ਨਾਥ ਕੋਕਲਾ ਨੂੰ ਥਾਲੀ ਇੰਚਾਰਜ ਚੁਣਿਆ ਗਿਆ।
ਇਸ ਮੌਕੇ ਸ਼੍ਰੀ ਸੁਭਾਸ਼ ਡਰਾਮਾਟਿਕ ਕਮੇਟੀ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ ਅਤੇ ਸਾਬਕਾ ਪ੍ਰਧਾਨ ਐਕਟਰ ਬਾਡੀ ਰਜਿੰਦਰ ਰਾਜੀ, ਸੁਰਿੰਦਰ ਨੰਗਲੀਆ, ਰਮੇਸ਼ ਵਰਮਾ, ਸੋਨੂੰ ਰੱਲਾ, ਵਿਪਨ ਕੁਮਾਰ, ਮਨੋਜ ਕੌਸਿ਼ਕ, ਮੋਹਨ ਸੋਨੀ, ਵਿਜੇ ਕੁਮਾਰ, ਮਨਦੀਪ ਹੈਰੀ, ਚੇਤਨ, ਬੰਟੀ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here