ਬੁਢਲਾਡਾ:- (ਸਾਰਾ ਯਹਾਂ/ਅਮਨ ਮਹਿਤਾ) ਫਰੀਦਕੋੇਟ ਦੇ ਵਿਰਾਸਤੀ ਨਹਿਰੂ ਸਟੇਡੀਅਮ ਵਿਖੇ ਹੋਏ ਅੰਤਰ-ਰਾਸ਼ਟਰੀ ਦਿਵਿਆਂਗ ਦਿਵਸ ਅਤੇ ਰਾਜ ਪੱਧਰੀ ਅਵਾਰਡ ਸਮਾਰੋਹ ਵਿੱਚ ਮਾਨਸਾ ਜਿਲ੍ਹੇ ਦੇ ਨੌਜਵਾਨ ਵਰਿੰਦਰ ਸੋਨੀ ਭੀਖੀ ਨੂੰ ਸਨਮਾਨਿਤ ਕਰਦਿਆਂ ਸਮਾਜਿਕ ਸਰੁੱਖਿਆ ਮੰਤਰੀ ਪੰਜਾਬ ਸਰਕਾਰ ਡਾ ਬਲਜੀਤ ਕੌਰ ਨੇ ਕਿਹਾ ਕਿ ਅਜਿਹੇ ਨੌਜਵਾਨ ਸਮਾਜ ਅਤੇ ਵਿਸ਼ੇਸ ਤੋਰ ਤੇ ਦਿਿਵਆਂਗ ਲਈ ਚਾਨਣ ਮੁਨਾਰਾ ਹਨ।ਵਰਿੰਦਰ ਸੋਨੀ ਨੂੰ ਮਿਲੇ ਇਸ ਰਾਜ ਪੱਧਰੀ ਅਵਾਰਡ ਨਾਲ ਮਾਨਸਾ ਅਤੇ ਉਸ ਦੇ ਆਪਣੇ ਸ਼ਹਿਰ ਭੀਖੀ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਅਵਾਰਡ ਮਿਲਣ ਤੋਂ ਬਾਅਦ ਮਾਨਸਾ ਆਉਣ ਤੇ ਸ਼ਹਿਰ ਦੀਆਂ ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਵੱਲੋਂ ਸ਼ਹੀਦ ਠੀਕਰੀ ਵਾਲਾ ਚੌਂਕ ਵਿਖੇ ਪਹੁੰਚਣ ਤੇ ਹਾਰ ਪਾਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਗਿਆ।ਰਾਜ ਪੱਧਰੀ ਅਵਾਰਡ ਵਿਜੇਤਾ ਵਰਿੰਦਰ ਸੋਨੀ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਅੱਜ ਜੋ ਮਾਨ ਸਨਮਾਨ ਮੈਨੂੰ ਮਾਨਸਾ ਅਤੇ ਭੀਖੀ ਦੇ ਲੋਕਾਂ ਅਤੇ ਸਮਾਜਿਕ ਜਥੇਬੰਦੀਆ ਅਤੇ ਵਿਅਕਤੀਆਂ ਨੇ ਕੀਤਾ ਇਸ ਲਈ ਉਹ ਹਮੇਸ਼ਾ ਉਨਾਂ ਦਾ ਰਿਣੀ ਰਹੇਗਾ।ਉਨਾਂ ਵਿਸ਼ਵਾਸ ਦਿਵਾਇਆ ਕਿ ਉਸ ਵੱਲੋ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਉਸ ਦਾ ਨਿਸ਼ਾਨਾ ਮਾਨਸਾ ਵਿੱਚ ਵਿਸ਼ੇਸ ਜਰੂਰਤ ਵਾਲੇ ਬੱਚਿਆਂ ਲਈ ਸਕੂਲ ਖੋਲਣ ਦਾ ਹੈ।ਉਹਨਾਂ ਅਵਾਰਡ ਲਈ ਮਾਨਸਾ ਹਲਕੇ ਦੇ ਵਿਧਾਇਕ ਡਾ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਕਲਵੰਤ ਸਿੰਘ ਜਿਲ੍ਹਾ ਸਮਾਜਿਕ ਸਰੁਖਿਆ ਅਫਸਰ ਮੈਡਮ ਲਵਲੀਨ ਕੌਰ ਦਾ ਵਿਸ਼ੇਸ ਧੰਨਵਾਦ ਕੀਤਾ।ਸਨਮਾਨਿਤ ਕਰਦਿਆਂ ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ ਸੰਦੀਪ ਘੰਡ ਅਤੇ ਹਰਿੰਦਰ ਮਾਨਸ਼ਾਹੀਆਂ ਪ੍ਰਧਾਨ ਸਭਿਆਚਾਰ ਚੇਤਨਾ ਮੰਚ ਮਾਨਸਾ ਨੇ ਕਿਹਾ ਕਿ ਸੋਨੀ ਵਰਗੇ ਨੋਜਵਾਨ ਜਿਲ੍ਹੇ ਲਈ ਅਣਮੋਲ ਖਜਾਨਾ ਹਨ।ਉਹਨਾਂ ਕਿਹਾ ਕਿ ਜਿੰਦਗੀ ਵਿੱਚ ਕੀ ਕੀਤਾ ਜਾ ਸਕਦਾ ਕੀ ਨਹੀ ਇਸ ਦਾ ਸਬੰਧ ਸਰੀਰ ਨਾਲੋਂ ਵਿਅਕਤੀ ਦੀ ਸੋਚ ਅਤੇ ਉਸ ਦਾ ਆਤਮ ਵਿਸ਼ਵਾਸ ਮੁੱਖ ਰੋਲ ਅਦਾ ਕਰਦਾ।ਏਕਨੂਰ ਵੇਲਫੇਅਰ ਸੁਸਾਇਟੀ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਅਤੇ ਨਿਰਵੇਰ ਬੁਰਜ ਹਰੀ ਨੇ ਦੱਸਿਆ ਕਿ ਸੋਨੀ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦਾ।ਸਮਾਜ ਵਿੱਚ ਕਿਸੇ ਨਾਲ ਹੋ ਰਿਹਾ ਧੱਕਾ ਤਾਂ ਉਹ ਬਿਲਕੁੱਲ ਬ੍ਰਦਾਸ਼ਤ ਨਹੀ ਕਰਦਾ ਅਤੇ ਉਸ ਵਿਅਕਤੀ ਲਈ ਇਕੱਲਾ ਹੀ ਕੰਧ ਬਣਕੇ ਖੜਦਾ।
ਜਿਲ੍ਹੇ ਦੀਆਂ ਸਮੂਹ ਯੂਥ ਕਲੱਬਾਂ ਅਤੇ ਸਿਿਖਆ ਕਲਾ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਸੋਨੀ ਨੂੰ ਵਧਾਈ ਦਿਿਦੰਆਂ ਦੱਸਿਆ ਕਿ ਵਰਿੰਦਰ ਸੋਨੀ ਮੰਚ ਸੰਚਾਲਨ ਦਾ ਧਨੀ ਹੈ।ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਮੰਘਾਣੀਆ ਨੇ ਸੰਸ਼ਥਾ ਵੱਲੋਂ ਸਿਰੋਪਾ ਨਾਲ ਸਨਮਾਨਿਤ ਕਰਦਿਆਂ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਵਰਿੰਦਰ ਸੋਨੀ ਵੱਲੋਂ ਕੀਤੇ ਕੰਮਾਂ ਲਈ ਉਸ ਨੂੰ ਰਾਜ ਪੱਧਰੀ ਅਵਾਰਡ ਨਾਲ ਨਿਵਾਜਿਆ ਹੈ।ਏਕਨੂਰ ਵੇਲਫੇਅਰ ਸੁਸਾਇਟੀ ਦੇ ਸੀਨੀਅਰ ਆਗੂ ਬਲਜਿੰਦਰ ਸੰਗੀਲਾ,ਅਮਨਦੀਪ ਐਡਵੋਕੇਟ ਨੇ ਕਿਹਾ ਕਿ ਵਰਿੰਦਰ ਸੋਨੀ ਵਿਅਕਤੀ ਨਹੀ ਸੰਸ਼ਥਾ ਹੈ ਉਹਨਾਂ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਸੋਨੀ ਆਪਣੇ ਕੰਮਾਂ ਨੂੰ ਜਾਰੀ ਰਖੇਗਾ। ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਵੀਡੀਓ ਇੰਚਾਰਜ ਦਵਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਵਰਿੰਦਰ ਸੋਨੀ ਇੱਕ ਇਮਾਨਦਾਰ ਅਤੇ ਨੇਕ ਇਨਸਾਨ ਹਨ।ਜਿਨ੍ਹਾਂ ਨੇ ਸਾਰੇ ਜ਼ਿਲ੍ਹੇ ਵਿੱਚ ਇੱਕ ਅਹਿਮ ਜਗ੍ਹਾ ਬਣਾਈ ਹੋਈ ਹੈ ਅਤੇ ਉਨ੍ਹਾਂ ਦਾ ਨਾਮ ਪੂਰੇ ਜ਼ਿਲ੍ਹੇ ਵਿੱਚ ਗੂੰਜ ਰਿਹਾ ਹੈ। ਉਨ੍ਹਾਂ ਮਾਸਟਰ ਸੋਨੀ ਨੂੰ ਐਵਾਰਡ ਜਿੱਤਣ ਦੀ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ।ਮਾਨਸਾ ਵਿੱਚ ਸਨਮਾਨਿਤ ਤੋਂ ਇਲਾਵਾ ਭੀਖੀ ਵਿਖੇ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ਅਤੇ ਢੋਲ ਧਮੱਕੇ ਨਾਲ ਹਾਜਰ ਪੰਤਵਤਿਆਂ ਵੱਲੋਂ ਉਸ ਨੂੰ ਘਰ ਲਿਜਾਇਆ ਗਿਆ। ਮਾਨਸਾ ਅਤੇ ਭੀਖੀ ਵਿਖੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ,ਮੱਖਣ ਸਿੰਘ,ਅੰਤਰਜੀਤ ਸਿੰਘ,ਪਰਮਿੰਦਰ ਕੌਰ,ਗਗਨ ਜਾਦੂ ਜਗਸੀਰ ਸਿੰਘ ਬਾਬੇਕਾ,ਰਾਜਨ ਬੰਟੀ,ਸਤੀਸ਼ ਕੁਮਾਰ,ਬਲਰਾਜ ਬਾਂਸਲ਼,ਬਹਾਦਰ ਸਿੰਘ,ਰਜਿੰਦਰ ਸਿੰਘ ਜਾਫਰੀ,ਗੁਰਜੀਤ ਸਿੰਘ,ਛਿੰਦਾ ਸਿੰਘ,ਅਮਨਦੀਪ ਸ਼ਰਮਾ,ਗੁਰਪ੍ਰੀਤ ਗੱਗੀ,ਰਾਜ ਕੁਮਾਰ ਸਿੰਗਲਾ,ਕੁਲਵੰਤ ਸਿੰਘ ਧੀਰਜ,ਰੇਸ਼ਮ ਸਿੰਘ ਮੈਬਰ ਖੀਵਾ ਕਲਾਂ ਅਤੇ ਇੰਦਰ ਸਿੰਘ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਦੀਆਂ ਖੇਡਾਂ ਲਈ ਉਨ੍ਹਾਂ ਨੇ ਹਮੇਸ਼ਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਦੇ ਸੰਘਰਸ਼ ਵਿੱਚ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ।