
ਮਾਨਸਾ 26 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਿਤੀ 24-10-2023 ਨੂੰ ਦੁਸਹਿਰੇ ਮੌਕੇ ਵਰਡ ਹਿਊਮਨ ਰਾਇਟਸ ਫਾਉਨਡੈਸਨ ਰਜਿਸਟਰਡ ਮਾਨਸਾ ਵਲੋ ਮੈਬਰਾ ਦੇ ਸਹਿਯੋਗ ਨਾਲ ਦੁਸਹਿਰੇ ਵਾਲੇ ਦਿਨ ਦੁਸਹਿਰਾ ਪੂਜਨ ਤੋ ਬਾਦ ਬਚੀ ਹੋਈ ਸਮੱਗਰੀ, ਜ਼ੌ, ਮਿਟੀ ਅਤੇ ਪਾਥੀਆ ਨੂੰ ਸੂਏ ਵਿੱਚ ਜਲ ਪਰਵਾ ਕਰਨ ਦੀ ਬਜਾਏ ਸੂਏ ਦੇ ਕਿਨਾਰਿਆ ਤੇ ਇੱਕਠਾ ਕਰਵਾਇਆ ਗਿਆ ਅਤੇ ਸਾਰੀ ਸਮੱਗਰੀ ਨੂੰ ਵਿਧੀ ਵਿਧਾਨ ਨਾਲ ਡਿਸਪੋਜ਼ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਪ੍ਰਜ਼ੈਕਟ ਚੈਅਰਮੈਨ ਨੇ ਦੱਸਿਆ ਕਿ ਸਾਡੇ ਸੂਏ ਅਤੇ ਨਹਿਰਾ ਵਿਚ ਡਿਗ ਰਹੀ ਸਮੱਗਰੀ ਨੂੰ ਅਸੀ ਸੂਏ ਵਿਚ ਨਾ ਸੁਟ ਕੇ ਅਸੀ ਅਪਣੇ ਕੁਦਰਤੀ ਸਰੋਤਾ ਨੂੰ ਬਚਾ ਸਕਦੇ ਹਾਂ।ਅਸੀ ਇਸ ਸਮੱਗਰੀ ਨੂੰ ਜਿਵੇ ਕਿ ਧੂਫ, ਜ਼ੋਤ, ਬੱਤੀਆ, ਅਤੇ ਹੋਰ ਸਮੱਗਰੀ ਨੂੰ ਸੂਏ ਵਿਚ ਜਲ ਪਰਵਾ ਕਰਨ ਦੀ ਬਜਾਏ ਸਨਾਤਨ ਧਰਮ ਸਭਾ ਵਲੋ ਲਕਸਮੀ ਨਰਾਇਣ ਮੰਦਰ ਵਿਚ ਲਗੇ ਡਰੰਮਾ ਵਿਚ ਪਾਇਆ ਜਾਵੇ ਤਾ ਕਿ ਅਸੀ ਅਪਣੇ ਕੁਦਰਤੀ ਸਰੋਤਾ ਨੂੰ ਬਚਾ ਸਕੀਏ। ਰੇਤਾ ਬਰੇਤੀ,ਜੌ,ਪਾਥੀਆ ਆਦਿ ਨੂੰ ਅਸੀ ਘਰਾ ਵਿਚ ਪਏ ਗਮਲਿਆ ਵਿਚ ਪਾ ਸਕਦੇ ਹਾ ।
ਇਸ ਸਮੇ ਹਾਜਰੀਨ ਚੈਅਰਮੈਨ ਸੂਰਜ ਕੁਮਾਰ ਛਾਬੜਾ, ਪ੍ਰਧਾਨ ਰੋਹਿਤ ਸਿੰਗਲਾ ਭੰਮਾ ਐਡਵੋਕੇਟ, ਜਗਜੀਵਨ ਰਾਮ ਕੈਸੀਅਰ, ਅੰਮ੍ਰਿਤ ਪਾਲ ਗੋਇਲ , ਸੰਤ ਲਾਲ ਨਾਗਪਾਲ, ਘਨਸਾਮ ਦਾਸ, ਮੈਡਮ ਰਜਨੀ, ਅਮਿਤ ਅਰੋੜਾ, ਰਮੇਸ ਕੁਮਾਰ ਅੰਕੁਸ ਲੈਬ, ਰਾਜਵਿੰਦਰ ਸਿੰਘ ਰਾਣਾ, ਹਰਜੀਵਨ ਸਿੰਘ ਮਾਨਸਾਹੀਆ , ਬਲਵਿੰਦਰ ਸਿੰਘ, ਸੋਨੂੰ ਸੋਢੀ , ਭੂਸਨ ਕੁਮਾਰ ਰੱਲਾ, ਰਕੇਸ ਕੁਮਾਰ, ਅਨਿੱਲ ਕੁਮਾਰ ਪੱਪੂ, ਸਤੀਸ ਕੁਮਾਰ ਸਾਬਕਾ ਪ੍ਰਧਾਨ ਬੀ.ਜੇ.ਪੀ , ਪਾਰਸ ਠੇਕੇਦਾਰ, ਅਰਸ ਕੁਮਾਰ, ਅਸੋਕ ਸਪੋਲੀਆ ਅਤੇ ਹੋਰ ਸਮਾਜ ਸੇਵੀ , ਵਾਤਾਵਰਣ ਪ੍ਰੇਮੀ ਅਤੇ ਲੋਕ ਹਾਜਰ ਸਨ ਜਿਨਾ ਨੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਸੰਸਥਾ ਦਾ ਸਾਥ ਦਿੱਤਾ। ਸੰਸਥਾ ਵਲੋ ਸਾਰੇ ਲੌਕਾ ਨੂੰ ਅਗੇ ਤੋ ਵੀ ਅਜਿਹੀ ਸਮੱਗਰੀ ਸੂਏ ਜਾ ਨਹਿਰਾ ਵਿਚ ਨਾ ਸੁਟ ਕੇ ਸਨਾਤਨ ਧਰਮ ਵਲੋ ਲਕਸਮੀ ਨਰੈਣ ਮੰਦਰ ਵਿਚ ਲਗੇ ਡਰੰਮਾ ਵਿੱਚ ਪਾਉਣ ਲਈ ਅਪੀਲ ਕੀਤੀ ਗਈ।
