19 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ):
ਵਰਲਡ ਹਯੂਮਨ ਰਾਈਟ ਫਾਊਂਡੇਸ਼ਨ ਦਾ ਇੱਕ ਡੇਪੂਟੈਸ਼ਨ ਸ਼੍ਰੀ ਸੂਰਜ ਛਾਬੜਾ ਜੀ ਚੇਅਰਮੈਨ ਦੀ ਅਗਵਾਈ ਹੇਠ ਮਾਨ ਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਨੂੰ ਮਿਲਿਆ ਅਤੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਫਾਊਂਡੇਸ਼ਨ ਵਲੋਂ ਇਕ ਡਾਇਰੀ ਕਮ ਡਾਇਰੈਕਟਰੀ ਜੋ ਕਿ ਹਰ ਸਾਲ ਸੰਸਥਾ ਵੱਲੋਂ ਛਪਾਈ ਜਾਂਦੀ ਹੈ ਦੀ ਇੱਕ ਕਾਪੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਂਟ ਕੀਤੀ। ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਦੇ ਮਾਹੌਲ ਦੇ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਦੀ ਰੋਕਥਾਮ ਲਈ ਸਮਾਜਿਕ ਸੰਸਥਾਵਾਂ ਤੋਂ ਸਹਿਯੋਗ ਮੰਗਿਆ ਜਿਸ ਤੇ ਵਾਈਡ ਹਯੂਮਨ ਰਾਈਟਸ ਫਾਊਂਡੇਸ਼ਨ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਵਾਰਡ ਹਯੂਮਨ ਰਾਈਟਸ ਦੇ ਚੇਅਰਮੈਨ ਸ੍ਰੀ ਸੂਰਜ ਛਾਬੜਾ, ਜ਼ਿਲਾ ਪ੍ਰਧਾਨ ਸ੍ਰੀ ਰਾਜਿੰਦਰ ਗਰਗ, ਬਲਾਕ ਪ੍ਰਧਾਨ ਸ਼੍ਰੀ ਰੋਹਿਤ ਸਿੰਗਲਾ ਭੰਮਾ, ਸ੍ਰੀ ਸੰਤ ਲਾਲ ਅਰੋੜਾ, ਸ੍ਰੀ ਅਮਿਤ ਅਰੌੜਾ, ਸ਼੍ਰੀ ਗੁਰਤੇਜ਼ ਜਗਰੀ ਅਤੇ ਮਨੀਸ਼ ਸ਼ਰਮਾ ਆਦਿ ਹਾਜ਼ਰ ਸਨ।