
ਮਾਨਸਾ, 10 ਸਤੰਬਰ(ਸਾਰਾ ਯਹਾਂ/ਹਿਤੇਸ਼ ਸ਼ਰਮਾ) ʼਵਰਲਡ ਸੁਸਾਇਡ ਪਰਿਵੈਂਸ਼ਨ ਡੇਅ’ ਮੌਕੇ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਜੇਲ੍ਹ ਅਧਿਕਾਰੀ, ਮੈਡੀਕਲ ਸਟਾਫ ਅਤੇ ਜੇਲ੍ਹ ਬੰਦੀਆਂ ਵੱਲੋਂ ਸ਼ਮੂਹਲੀਅਤ ਕੀਤੀ ਗਈ।
ਜੇਲ੍ਹ ਸੁਪਰਡੰਟ ਸ੍ਰੀ ਪਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੈਮੀਨਾਰ ਵਿਚ ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਵੱਲੋਂ ਆਤਮ ਹੱਤਿਆ ਨੂ ੰਰੋਕਣ ਅਤੇ ਇਸ ਕੁਕਰਮ ਤੋਂ ਵਰਜਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੰਦੀਆਂ ਨੂੰ ਸੁਚੱਜੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਬੰਦੀ ਰਸਵਿੰਦਰ ਸਿੰਘ, ਬੰਦੀ ਦਰਸ਼ਨ ਸਿੰਘ ਵੱਲੋਂ ਸਾਥੀ ਬੰਦੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸੁਪਰਡੰਟ ਜੇਲ੍ਹ ਸ੍ਰੀ ਪਰਮਜੀਤ ਸਿੰਘ ਸਿੱਧੂ, ਸਹਾਇਕ ਸੁਪਰਡੰਟ ਕਰਨਵੀਰ ਸਿੰਘ, ਸਹਾਇਕ ਸੁਪਰਡੰਟ ਹਰਬੰਸ ਲਾਲ, ਮੈਡੀਕਲ ਅਫ਼ਸਰ ਕੰਵਲਜੀਤ ਵੱਲੋਂ ਵੀ ਸੰਬੋਧਨ ਕੀਤਾ ਗਿਆ।

