ਮਾਨਸਾ, 19 ਜੁਲਾਈ(ਸਾਰਾ ਯਹਾਂ/ਬੀਰਬਲ ਧਾਲੀਵਾਲ:ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ‘ਤੇ ਵਰਕਰਾਂ ਅਤੇ ਸਪੋਟਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਅੱਜ ਮਾਨਸਾ ਵਿਖੇ ਐਡਵੋਕੇਟ ਸ੍ਰੀ ਕੇਸਰ ਸਿੰਘ ਧਲੇਵਾਂ ਦੀ ਅਗਵਾਈ ਵਿਚ ਵਰਕਰਾਂ ਵੱਲੋੰ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਐਡਵੋਕੇਟ ਸ੍ਰੀ ਕੇਸਰ ਸਿੰਘ ਧਲੇਵਾਂ ਨੇ ਦੱਸਿਆ ਕਿ ਹਾਈਕਮਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਦੇ ਕੇ ਪਾਰਟੀ ਵਿਚ ਜਾਨ ਪਾਈ ਹੈ। ਇਸ ਫੈਸਲੇ ਦੀ ਬੇਸਬਰੀ ਨਾਲ ਉਡੀਕ ਸੀ। ਇਸ ਨਾਲ ਜਿੱਥੇ ਵਰਕਰਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਓਥੇ ਹੀ ਪੰਜਾਬ ਲਈ ਨਵੀਆਂ ਉਮੀਦਾਂ ਬੱਝ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸ੍ਰੀ ਸਿੱਧੂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਨਵੀਂਆਂ ਪੈੜਾਂ ਪਾਵੇਗੀ ਅਤੇ 2022 ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਬਣੇਗੀ।ਇਸ ਮੋਕੇ ਹੋਰਨਾਂ ਤੋਂ ਇਲਾਵਾ ਪੀ.ਕੇ ਭਾਰਦਵਾਜ, ਰਣਧੀਰ ਸਿੰਘ ਕਲੇਰ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਸ਼ਿੰਦਰਪਾਲ ਸਿੰਘ ਚਕੇਰੀਆਂ,ਪਵਨ ਕੁਮਾਰ ਵਾਇਸ ਪ੍ਰਧਾਨ ਨਗਰ ਕੌਂਸਲ, ਕੁਲਵਿੰਦਰ ਕੌਰ ਐਮ.ਸੀ, ਸੰਦੀਪ ਮਹਿਤਾ, ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ, ਗੁਰਚਰਨ ਸਿੰਘ ਤੱਗੜ,ਦੀਪਕ ਮੋਟਾ, ਗੁਰਪ੍ਰੀਤ ਸਿੰਘ,ਰਾਜੂ ਘਰਾਗਣਾ, ਪਰਮਪ੍ਰੀਤ ਸਿੰਘ ਮਾਨ,ਪਾਲੀ ਮੈਂਬਰ, ਮਾਸਟਰ ਤਰਸੇਮ, ਮਲਕੀਤ ਖੋਖਰ ਹਾਜ਼ਰ ਸਨ।