ਮਾਨਸਾ 09,ਅਪ੍ਰੈਲ (ਸਾਰਾ ਯਹਾਂ /ਜੋਨੀ ਜਿੰਦਲ}ਅੱਜ ਸਥਾਨਕ ਵਪਾਰ ਮੰਡਲ ਮਾਨਸਾ ਵੱਲੋ ਲੋਕਾਂ ਨੂੰ ਵੈਕਸਿਨ ਲਗਵਾਉਣ ਲਈ ਪ੍ਰੇਰਿਤ ਕਰਨ
ਦੇ ਮਕਸਦ ਨਾਲ ਗੁਰਦੁਆਰਾ ਚੋਕ ਵਿਖੇ ਕਰੋਨਾ ਵੈਕਸੀਨ ਲਗਵਾਉਣਾ ਦਾ ਮੈਗਾ ਕੈਪ ਲਾਇਆ ਗਿਆ ਇਸ
ਕੈਪ ਦੀ ਸੁਰੂਆਤ ਮੁੱਖ ਮਹਿਮਾਨ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਤੇ ਐਸ.ਐਸ.ਪੀ ਸ਼੍ਰੀ ਸੁਰਿੰਦਰ
ਲਾਂਭਾ ਨੇ ਰੀਬਨ ਕੱਟਕੇ ਕੀਤੀ ਤੇ ਕਿਹਾ ਕਿ ਸਾਨੂੰ ਹਰ ਵਿਅਕਤੀ ਜਿਨਾ ਦੀ ਉਮਰ 45 ਸਾਲ ਤੋ ਵੱਧ ਹੈ ਨੂੰ
ਕੋਵਿਡ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ ਤਾ ਹੀ ਇਸ ਮਹਾਮਾਰੀ ਦੀ ਰੋਕਥਾਮ ਸੰਭਵ ਹੈ ਕਰਿਆਣਾ ਐਸੋ
ਦੇ ਪ੍ਰਧਾਨ ਸੁਰੇਸ ਨੰਦਗੜੀਆ ਤੇ ਵਪਾਰ ਮੰਡਲ ਦੇ ਜਰਨਲ ਸਕੱਤਰ ਮਨਜੀਤ ਸਦਿਉੜਾ ਨੇ ਦੱਸਿਆ ਜਿ ਉਨਾ ਵੱਲੋ
ਲਗਾਤਾਰ ਕਰੋਨਾ ਵੈਕਸਿਨ ਬਾਰੇ ਜਾਗਰੁਕ ਕਰਕੇ ਟੀਕਾਕਰਨ ਕਰਵਾਉਣ ਬਾਰੇ ਮਾਨਸਾ ਦੇ ਹਰੇਕ ਵਪਾਰੀ ਭਰਾ
,ਦੁਕਾਨਦਾਰ ਤੇ ਆਸ ਪਾਸ ਦੇ ਪਿੰਡਾ ਦੇ ਲੋਕਾ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਮੋਕੇ ਲਗਭਗ 300
ਵਿਅਕਤੀ ਨੇ ਕਰੋਨਾ ਵੈਕਸਿਨ ਦੇ ਟੀਕੇ ਲਗਵਾਏ । ਇਸ ਮੋਕੇ ਵਿਸੇਸ ਤੋਰ ਤੇ ਸਿਵਲ ਸਰਜਨ ਡਾ: ਸੁਖਵਿੰਦਰ ਸਿੰਘ ਡਿਪਟੀ
ਮੈਡੀਕਲ ਕਮਿਸ਼ਨਰ ਡਾ ਰਣਜੀਤ ਰਾਏ ਸਮੇਤ ਸਮੂਹ ਸੀਨੀਅਰ ਮੈਡੀਕਲ ਅਫਸ਼ਰ ਤੇ ਹੋਰ ਅਧਿਕਾਰੀਆ ਨੇ ਪਹੁੰਚਕੇ
ਕਰੋਨਾ ਦੇ ਵੈਕਸਿਨ ਦੇ ਟੀਕੇ ਲਗਵਾਉਣ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ।ਇਸ ਮੋਕੇ ਲੋਕਲ ਗੁਰਦੁਆਰਾ ਕਮੇਟੀ
ਦੇ ਪ੍ਰਧਾਨ ਰਘਬੀਰ ਸਿੰਘ , ਗੁਰਲਾਭ ਵਕੀਲ , ਸੁਰੇਸ ਨੰਦਗੜੀਆ , ਮਨਜੀਤ ਸਿੰਘ ਸਦiਉੜਾ , ਵਿਕਰਮ
ਮਘਾਣੀਆ , ਰਮੇਸ਼ ਜਿੰਦਲ , ਪਰੇਮ ਅਗਰਵਾਲ ਤੇ ਸ਼ਹਿਰ ਨਿਵਾਸੀ ਹਾਜਰ ਸਨ । ਅਖੀਰ ਵਿੱਚ ਵਪਾਰ ਮੰਡਲ ਵੱਲੋ ਆਏ
ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ ਗਿਆ ।