ਮਾਨਸਾ 22 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ 27 ਸਤੰਬਰ ਨੂੰ ਦੇਸ਼ ਵਿਆਪੀ ਬੰਦ ਦਾ ਸਮਰਥਨ ਜੁਟਾਉਣ ਲਈ ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ ਵੱਖ ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਜਿਸ ਤਹਿਤ ਮਾਨਸਾ ਵਪਾਰ ਮੰਡਲ ਦੇ ਆਗੂਆਂ ਨਾਲ ਰੁਲਦੂ ਸਿੰਘ ਮਾਨਸਾ ਅਤੇ ਰਣਜੀਤ ਰਾਣਾ ਵੱਲੋਂ ਮੀਟਿੰਗ ਕਰਕੇ 27 ਸਤੰਬਰ ਦੇ ਬੰਦ ਲਈ ਸਮਰਥਨ ਮੰਗਿਆ ਗਿਆ ।ਇਸ ਮੌਕੇ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ, ਸੁਰੇਸ਼ ਨੰਦਗਡ਼੍ਹੀਆ ਕਰਿਆਨਾ ਐਸੋਸੀਏਸ਼ਨ ਪ੍ਰਧਾਨ ਮਾਨਸਾ ,ਮਨਜੀਤ ਸਦਿਓਡ਼ਾ, ਦੀਨਾ ਨਾਥ ਚੁੱਘ ਹਲਵਾਈ ਯੂਨੀਅਨ ਮਾਨਸਾ,ਮੀਟਿੰਗ ਵਿੱਚ ਹਾਜ਼ਰ ਸਨ। ਇਸ ਮੌਕੇ ਬੱਬੀ ਦਾਨੇਵਾਲੀਆ ਨੇ ਕਿਹਾ ਕਿ 27 ਸਤੰਬਰ ਨੂੰ ਮਾਨਸਾ ਵਿਖੇ ਵਪਾਰ ਮੰਡਲ ਦੇ ਇਕ ਅਹਿਮ ਮੀਟਿੰਗ ਰੱਖੀ ਗਈ ਹੈ ।ਜਿਸ ਵਿਚ ਸੰਯੁਕਤ ਮੋਰਚੇ ਨੂੰ ਸਮਰਥਨ ਦੇਣ ਸਬੰਧੀ ਵਪਾਰ ਮੰਡਲ ਦੇ ਸਾਰੇ ਆਗੁੂ ਇਕੱਠੇ ਅਤੇ ਇਸ ਸਬੰਧੀ ਅਗਲੀ ਰੂਪ ਰੇਖਾ ਤਿਆਰ ਕਰਕੇ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਦੱਸੀ ਜਾਵੇਗੀ ।