ਮਾਨਸਾ, 27 ਜੂਨ (ਸਾਰਾ ਯਹਾ/ਜੋਨੀ ਜਿੰਦਲ) ਵਪਾਰ ਮੰਡਲ ਮਾਨਸਾ ਵਲੋ ਅੱਜ ਦਾਣਾ ਮੰਡੀ ਮਾਨਸਾ ਵਿਖੇ ਸ੍ਰੀ ਪ੍ਰੇਮ ਮਿੱਤਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦਾ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੋਰਾਨ ਵਪਾਰੀ ਵਰਗ ਦਾ ਹਰ ਮੁਸ਼ਕਲ ਵਿਚ ਸਾਥ ਦਿੱਤਾ ਗਿਆ ਅਤੇ ਅੱਗੇ ਤੋਂ ਵੀ ਵਪਾਰ ਮੰਡਲ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਸਮੇਂ ਵਪਾਰ ਮੰਡਲ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਵਿਚ ਵਿਚ ਮਾਨਸਾ ਦੇ ਲੋਕਾਂ ਦੀ ਅਵਾਜ਼ ਉਠਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਮੈਂ ਹਰ ਵਕਤ ਮਾਨਸਾ ਦੇ ਲੋਕਾਂ ਦੇ ਲਈ ਦਿਲੋਂ ਹਰ ਕੰਮ ਲਈ ਤਿਆਰ ਅਤੇ ਕੋਈ ਵੀ ਵਿਅਕਤੀ ਜਦੋਂ ਵੀ ਚਾਹੇ ਮੈਨੂੰ ਮਿਲ ਸਕਦਾ ਹੈ ਅਤੇ ਜਲਦੀ ਹੀ ਮਾਨਸਾ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਵੱਡੀ ਗ੍ਰਾਂਟ ਲੈ ਕੇ ਆਉਣ ਗੇ ਇਸ ਮੌਕੇ ਤੇ ਸੁਰੇਸ਼ ਨੰਦਗੜੀਆ , ਸਤਿੰਦਰ ਸਿੰਗਲਾ ਗੋਰਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਮਾਨਸਾ, ਪ੍ਰਵੀਨ ਗੋਇਲ, ਭੀਮ ਸੈਨ,ਹਰੀ ਰਾਮ ਡਿੰਪਾ,ਮਹਿੰਗਾ ਰਾਮ ਮੋੜ,ਰੂਲਦੁ ਰਾਮ , ਵਿੱਕੀ ਰੱਲਾ ਕਾਕੂ ਮਾਖਾ,ਜਗਤ ਰਾਮ, ਰਮੇਸ਼ ਮਿੱਤਲ ਕਿ੍ਰਸ਼ਨ ਲਾਲ ਬੰਨੀ ਸੈਕਟਰੀ,ਪਵਨ ਕੋਟਲੀ, ਵੀਨੂੰ ਫੱਤਾ, ਸਤੀਸ਼ ਮਹਿਤਾ, ਮੋਹਿਤ ਗੋਇਲ, ਆਦਿ ਆਗੂ ਹਾਜ਼ਰ ਸਨ