
ਮਾਨਸਾ,25 ਜੂਨ (ਸਾਰਾ ਯਹਾ/ਜੋਨੀ ਜਿੰਦਲ ):- ਅੱਜ ਮਾਨਸਾ ਦੀ ਅਨਾਜ਼ ਮੰਡੀ ਵਿੱਚ ਮੁਨੀਸ਼ ਬੱਬੀ ਦੇ ਵਪਾਰ ਉਦਯੋਗ ਵਿੰਗ ਦਾ ਸੁਬਾਈ ਜਨਰਲ ਸਕੱਤਰ ਨਿਯੁਕਤ ਕਰਨ ਤੇ ਆੜ੍ਹਤੀਆ ਐਸੋਸੀਏਸ਼ਨ,ਪੈਸਟੀਸਾਈਡ,ਕਰਿਆਨਾ ਯੂਨੀਅਨ,ਕਾਬੜ ਸੰਘ ਤੇ ਹੋਰ ਪ੍ਰਮੁੱਖ ਸੰਸਥਾਵਾਂ ਨੇ ਮੁਨੀਸ਼ ਬੱਬੀ ਨੂੰ ਵਧਾਈਆਂ ਦਿੱਤੀਆਂ ,ਤੇ ਉਹਨਾਂ ਦਾ ਹਾਰ ਪਾਕੇ ਲੱਡੂ ਵੰਡ ਕੇ ਜੋਰਦਾਰ ਸਵਾਗਤ ਕੀਤਾ,ਇਸ ਮੌਕੇ ਤੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ,ਬਲਵਿੰਦਰ ਸਿੰਘ ਭੂੰਦੜ,ਹਰਸਿਮਰਤ ਕੌਰ ਬਾਦਲ ਤੇ ਐਨ ਕੇ ਸ਼ਰਮਾ ਪੰਜਾਬ ਪ੍ਰਧਾਨ ਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ। ਇਸ ਮੌਕੇ ਤੇ ਵੱਖ ਵੱਖ ਜੱਥੇਬੰਦੀਆਂ ਨੇ ਵੀ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਧੰਨਵਾਦ ਕੀਤਾ,ਜਿੰਨਾਂ ਨੇ ਨੌਜਵਾਨ ਆਗੂ ਮਿਹਨਤੀ ਤੇ ਇਮਾਨਦਾਰ ਨੂੰ ਇਹ ਅਹੁਦਾ ਬਖਸ ਕੇ ਸਾਡਾ ਮਾਣ ਵਧਾਇਆ ।

ਇਸ ਮੌਕੇ ਚੰਦਰਕਾਤ ਕੁਕੀ,ਰੋਸ਼ਨ ਲਾਲ,ਪ੍ਰੇਮ ਚੰਦ ਨੰਦਗੜੀਆ,ਸਤਪਾਲ ਝੇਰਿਆਵਾਲੀ,ਭਗਵਾਨ ਦਾਸ ਝੁਨੀਰ,ਤਰਸੇਮ ਚੰਦ,ਗਿਰਧਾਰੀ ਖਿਆਲਾ,ਮੰਗਤ ਰਾਏ,ਭੀਮ ਸੈਨ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ,ਰਮੇਸ ਕੁਮਾਰ ਕੋਕ,ਸੁਰਿੰਦਰ ਕੁਮਾਰ ਗੋਲਡੀ,ਹੈਪੀ ਸਿੰਗਲਾ,ਰਵਿੰਦ ਕੁਮਾਰ ਬਿੰਦੂ,ਜੌਨੀ,ਸੁਰੇਸ਼ ਝੁਨੀਰ,ਵਿਜੈ ਕੁਮਾਰ ਲਖਮੀਰੀਆ,ਰਾਧੇ ਸਿਆਮ,ਜੀਵਨ ਕੁਮਾਰ,ਮੰਗਤ ਰਾਏ ਝੇਰਿਆਵਾਲੀ,ਸੰਦੀਪ ਕੁਮਾਰ,ਪਾਲਾ ਚਾਦਪੁਰੀਆ,ਦੀਪੂ ਮੰਢਾਲੀ,ਲੈਲਾ ਜੀ ਰਾਏਪੁਰੀਆ,ਜਗਦੀਸ਼ ਰਾਏਪੁਰੀਆ,ਆਸੂ ਆਦਿ ਹਾਜ਼ਰ ਸਨ ।
