ਮਾਨਸਾ 25 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਵਾਇਸ ਆਫ ਮਾਨਸਾ ਵੱਲੋਂ ਵਧ ਰਹੀ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਲੋੜਵੰਦ ਵਿਅਕਤੀਆਂ ਨੂੰ ਕੰਬਲ ਵੰਡੇ ਗਏ |ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਾਡੀ ਸੰਸਥਾ ਅਜਿਹੇ ਸਮਾਜ ਭਲਾਈ ਦੇ ਕੰਮ ਅਕਸਰ ਕਰਦੀ ਰਹਿੰਦੀ ਹੈ। ਕੈਸ਼ੀਅਰ ਨਰੇਸ਼ ਬਿਰਲਾ ਦੱਸਿਆ ਕਿ ਇਹ ਕੰਬਲ ਉਨ੍ਹਾਂ ਲੋਕਾਂ ਵਿੱਚ ਵੰਡੇ ਗਏ ਜੋ ਰੇਲਵੇ ਤਿਰਵੈਨੀ ਮਾਨਸਾ ਵਿਖੇ ਲੰਗਰ ਖਾਣ ਲਈ ਆਉਂਦੇ ਹਨ, ਸਟੇਸ਼ਨ ਪਰ ਜੋਂ ਯਾਤਰੀ ਠੰਡ ਵਿੱਚ ਬੈਠੇ ਸਨ ,ਨਵੀਂ ਅਨਾਜ ਮੰਡੀ ਵਿੱਚ ਜੋਂ ਲੋਕ ਸ਼ੈਡਾਂ ਥੱਲੇ ਪਏ ਸਨ ਅਤੇ ਰਮਦਿਤਾ ਕੈਂਚੀਆਂ ਤੇ ਝੁੱਗੀਆ ਵਿੱਚ ਰਹਿੰਦੇ ਲੋਕਾਂ ਵਿੱਚ ਵੰਡੇ ਗਏ ਹਨ । ਇਹ ਸੇਵਾ ਕੱਲ੍ਹ ਰਾਤ ਦੇ ਸਮੇਂ ਕੀਤੀ ਗਈ ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਸਾਬਕਾ ਐਸ.ਡੀ.ਐਮ., ਬਲਵਿੰਦਰ ਸਿੰਘ ਕਾਕਾ, ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਸ਼ੰਭੂ ਨਾਥ SDO, ਨਰਿੰਦਰ ਸ਼ਰਮਾ SDO, ਪ੍ਰਸ਼ੋਤਮ ਗੋਇਲ, ਸੁਨੀਲ ਗੋਇਲ, ਭੁਪਿੰਦਰ ਜੋਗਾ ਆਦਿ ਹਾਜ਼ਰ ਸਨ ॥ਡਾਕਟਰ ਸਿੰਗਲਾ ਨੇ ਇਹ ਵੀ ਕਿਹਾ ਕਿ ਸਾਡੀ ਸੰਸਥਾ ਵੱਲੋਂ ਬਹੁਤ ਜਲਦ ਅਜਿਹੇ ਲੋਕਾਂ ਲਈ ਰਜਾਈਆਂ ਗਦੈਲੇ ਤਿਆਰ ਕਰਵਾ ਕੇ ਵੰਡੇ ਜਾਣਗੇ।