
ਮਾਨਸਾ, 14 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਬਲਾਕ ਭੀਖੀ ਵਿਖੇ ਵੱਖ-ਵੱਖ ਸਕੀਮਾਂ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਖੀਵਾ ਕਲਾਂ ਵਿਖੇ ਸਮਾਰਟ ਵਿਲੇਜ ਕੰਪੇਨ ਅਧੀਨ ਕਰਵਾਏ ਜਾ ਰਹੇ ਕੰਮਾਂ ਅਤੇ ਖੇਡ ਮੈਦਾਨ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਪਿੰਡ ਖੀਵਾ ਖੁਰਦ ਵਿਖੇ ਥਾਪਰ ਮਾਡਲ ਅਤੇ ਖੇਡ ਮੈਦਾਨ ਦੇ ਕੰਮ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਬੱਪੀਆਣਾ ਵਿਖੇ ਪਾਰਕ ਦਾ ਕੰਮ, ਛੱਪੜ ਦੇ ਨਵੀਨੀਕਰਣ ਦਾ ਕੰਮ ਅਤੇ ਗ੍ਰਾਮ ਪੰਚਾਇਤ ਕੋਲ ਖਾਲੀ ਪਈ ਜਮੀਨ ਉਪਰ ਪਾਰਕ ਬਣਾਉਣ ਦਾ ਕੰਮ ਸਬੰਧੀ ਮੌਕੇ ’ਤੇ ਹਾਜਰ ਸਰਪੰਚ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ। ਉਨ੍ਹਾਂ ਵੱਲੋਂ ਫੱਫੜੇ ਭਾਈਕੇ ਵਿਖੇ ਖੇਡ ਮੈਦਾਨ ਦੀ ਉਸਾਰੀ ਦਾ

ਕੰਮ ਚੈਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਾਜਰ ਸਟਾਫ ਨੂੰ ਸਖਤ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਜਲਦ ਮੁਕੰਮਲ ਕਰਵਾਏ ਜਾਣ, ਤਾਂ ਜੋ ਆਮ ਲੋਕਾਂ ਨੂੰ ਇਹਨਾਂ ਕੰਮਾਂ ਰਾਹÄ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਉਹਨਾਂ ਦਾ ਜੀਵਨ ਸੁਖਾਲਾ ਕੀਤਾ ਜਾ ਸਕੇ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭੀਖੀ ਸ਼੍ਰੀਮਤੀ ਕਵਿਤਾ ਗਰਗ, ਪੰਚਾਇਤੀ ਰਾਜ ਅਤੇ ਮਗਨਰੇਗਾ ਦਾ ਸਟਾਫ ਹਾਜਰ ਸਨ।
