
ਮਾਨਸਾ 23ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨਗਰ ਕੌਂਸਲ ਮਾਨਸਾ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਬਾਕੀ ਕੌਂਸਲਰਾ ਨਾਲ ਮਿਲ ਕੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸ਼ਹਿਰੀ ਵਿਕਾਸ ਆਈ ਏ ਐਸ ਸ. ਉਪਕਾਰ ਸਿੰਘ ਜੀ ਨੂੰ ਮਾਨਸਾ ਨਗਰ ਕੌਂਸਲ ਦੀ ਕਬਜ਼ਾ ਜਮੀਨ ਕੁੱਲ 24.5 ਏਕੜ ਜਿਸ ਵਿੱਚੋ 18.5 ਏਕੜ ਜਮੀਨ ਇੰਤਕਾਲ ਨੰਬਰ 6330 ਰਾਹੀ ਨਗਰ ਕੌਂਸਲ ਮਾਲਕ ਹੈ ਅਤੇ ਬਾਕੀ ਜਮੀਨ ਦਾ ਕੇਸ ਡੀ ਆਰ ਓ ਮਾਨਸਾ ਕੋਲ ਪੈਂਡਿੰਗ ਹੈ, ਇਹ ਜਮੀਨ ਦਾ ਮੁੜ ਕਬਜ਼ਾ ਦਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਨਗਰ ਕੌਂਸਲ ਦੀ ਹਦੂਦ ਵਧਣ ਤੇ ਇਹ ਜਮੀਨ ਉਸ ਸਮੇਂ ਕੰਨਟੈਸਟ ਹੋਣ ਉਪਰੰਤ ਉਸ ਸਮੇਂ ਦੇ ਪ੍ਰਬੰਧਕ ਕਮ ਐਸ ਡੀ ਐਮ ਆਈ ਏ ਐਸ ਸ਼੍ਰੀ ਅਭਿਜੀਤ ਕਪਲਿਸ਼ ਨੇ ਕਬਜ਼ਾ ਕਾਰਵਾਈ ਕਰਵਾ ਕੇ ਨਗਰ ਕੌਂਸਲ ਮਾਨਸਾ ਨੂੰ ਕਬਜ਼ਾ ਦਵਾਇਆ ਸੀ। ਉਸ ਤੋਂ ਬਾਅਦ ਡਾਇਰੈਕਟਰ ਪੰਚਾਇਤੀ ਵਿਭਾਗ ਨੇ ਇਹ ਕੇਸ ਨਗਰ ਕੌਂਸਲ ਦੇ ਖਿਲਾਫ ਕਰ ਦਿੱਤਾ ਸੀ, ਜਿਸਦੇ ਵਿਰੁੱਧ ਅਪੀਲ ਪਾਉਣ ਲਈ ਸਰਬਸੰਮਤੀ ਨਾਲ ਮਤਾ ਨਗਰ ਕੌਂਸਲ ਮਾਨਸਾ ਨੇ ਪਾਸ ਕਰ ਦਿੱਤਾ ਸੀ। ਪਰ ਉਸ ਸਮੇਂ ਦੇ ਅਧਿਕਾਰੀਆ ਕਮਰਚਾਰੀਆ ਨੇ ਇਸ ਦੀ ਪੈਰਵਾਈ ਨਹੀ ਕੀਤੀ। ਬਾਅਦ ਵਿੱਚ ਮਿਲੀ ਭੁਗਤ ਨਾਲ ਇਹ ਗਲਤ ਮਤਾ ਪਾ ਕੇ ਇੱਥੇ ਬਿਰਧ ਆਸ਼ਰਮ ਬਣਾਉਣ ਲਈ ਮਤਾ ਪਾਸ ਕੀਤਾ ਗਿਆ। ਵਧੀਕ ਕਮਿਸ਼ਨਰ ਸ਼ਹਿਰੀ ਵਿਕਾਸ ਨੇ ਇਹ ਮਾਮਲਾ ਬਹੁਤ ਧਿਆਨ ਨਾਲ ਸੁਣਿਆ ਅਤੇ ਇਸ ਮਾਮਲੇ ਤੇ ਬਣਦੀ ਯੋਗ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਕੌਂਸਲਰਾ ਦੀ ਇਹ ਮੰਗ ਸੀ ਕਿ ਇਸ ਬੇਸ਼ ਕੀਮਤੀ ਜਗਾ ਦਾ ਕਬਜ਼ਾ ਮੁੜ ਨਗਰ ਕੌਂਸਲ ਨੂੰ ਦਵਾਇਆ ਜਾਵੇ ਅਤੇ ਦੋਸ਼ੀ ਅਧਿਕਾਰੀਆ ਕਮਰਚਾਰੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਸੀਨੀਅਰ ਕੌਂਸਲਰ ਸ਼੍ਰੀ ਪ੍ਰੇਮ ਸਾਗਰ ਭੋਲਾ, ਸ਼੍ਰੀ ਵਿਜੇ ਕੁਮਾਰ, ਸ਼੍ਰੀ ਪ੍ਰਵੀਨ ਗਰਗ ਟੋਨੀ, ਸ਼੍ਰੀ ਨੇਮ ਚੰਦ ਚੌਧਰੀ, ਸ਼੍ਰੀ ਸੁਨੀਲ ਕੁਮਾਰ ਨੀਨੂ, ਸ਼੍ਰੀ ਅਮਨ ਮਿੱਤਲ ਐਡਵੋਕੇਟ, ਸ਼੍ਰੀ ਭੂਸ਼ਣ ਕੁਮਾਰ ਅਤੇ ਸ਼੍ਰੀ ਸੰਦੀਪ ਸ਼ਰਮਾ
