*ਵਧਦੀ ਮਹਿੰਗਾਈ ਵਿਰੁੱਧ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ*

0
82

ਮਾਨਸਾ 4 ਅਪ੍ਰੈਲ –(ਸਾਰਾ ਯਹਾਂ/ ਮੁੱਖ ਸੰਪਾਦਕ )— ਕੇਂਦਰ ਦੀ ਮੋਦੀ ਸਰਕਾਰ ਦਿਨ ਪ੍ਰਤੀਦਿਨ ਪੈਟਰੋਲ, ਡੀਜਲ, ਰਸੋਈ ਗੈਸ, ਲੋਹਾ ਅਤੇ ਹੋਰ ਰੋਜਾਨਾ ਖਾਣ-ਪੀਣ ਦੀਆਂ ਵਸਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਜਿਲ੍ਹਾ ਕਾਂਗਰਸ ਪਾਰਟੀ ਵੱਲੋਂ ਸਥਾਨਕ ਬੱਸ ਸਟੈਂਡ ਚੋਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਅਤੇ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧੜਾ-ਧੜ ਕੀਤੀ ਜਾ ਰਹੀ ਮਹਿੰਗਾਈ ਵਿਰੁੱਧ ਕਾਂਗਰਸ ਪਾਰਟੀ ਅਜਿਹੀ ਪਾਰਟੀ ਹੈ ਜੋ ਸੰਘਰਸ਼ ਕਰ ਰਹੀ ਹੈ। ਦੂਸਰੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੱਥਾਂ ਤੇ ਹੱਥ ਧਰ ਕੇ ਮੂਕ ਦਰਸ਼ਕ ਬਣੀ ਹੋਈ ਹੈ। ਉਕਤ ਆਗੂਆਂ ਨੇ ਦੋਸ਼ ਲਾਇਆ ਕਿ “ਆਪ” ਪਾਰਟੀ ਭਾਜਪਾ ਦੀ ਬੀ ਟੀਮ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿੱਚ ਭੇਜੇ ਵਿਅਕਤੀ ਕਰੋੜਪਤੀ ਅਤੇ ਅਰਬਪਤੀ ਹਨ। “ਆਪ” ਪਾਰਟੀ ਨੂੰ ਗਰੀਬ ਲੋਕਾਂ ਨਾਲ ਪਿਆਰ ਹੁੰਦਾ ਤਾਂ ਆਮ ਵਲੰਟੀਅਰਾਂ ਵਿੱਚੋਂ ਰਾਜ ਸਭਾ ਵਿਅਕਤੀ ਭੇਜੇ ਜਾਂਦੇ, ਅਸੀਂ ਵੀ ਉਸ ਦਾ ਸਵਾਗਤ ਕਰਦੇ। ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਿਲ੍ਹਾ ਕਾਂਗਰਸ ਦੇ ਸਪੋਕਸਮੈਨ ਅਮ੍ਰਿਤਪਾਲ ਕੂਕਾ, ਸੁਖਦਰਸ਼ਨ ਸਿੰਘ ਖਾਰਾ, ਨੰਬਰਦਾਰ ਹਰਮੇਲ ਸਿੰਘ ਖੋਖਰ, ਗੁਰਸੰਗਤ ਸਿੰਘ ਗੁਰਨੇ, ਰਣਧੀਰ ਸਿੰਘ ਧੀਰਾ ਨੰਗਲ, ਸਰਪੰਚ ਜੱਗਾ ਸਿੰਘ ਬੁਰਜ, ਜੱਗਾ ਸਿੰਘ ਬਰਨਾਲਾ, ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਪ੍ਰਧਾਨ ਮਨਦੀਪ ਗੋਰਾ, ਪ੍ਰਧਾਨ ਮੋਨੀ ਸਿੰਘ, ਹਰਬੰਸ ਖਿੱਪਲ ਬੁਢਲਾਡਾ, ਸਰਪੰਚ ਸਰਬਜੀਤ ਸਿੰਘ ਮੀਆਂ, ਕਮਲ ਚੂਨੀਆ, ਅਮ੍ਰਿਤਪਾਲ ਗੋਗਾ, ਸਰਪੰਚ ਹਰਚਰਨ ਸਿੰਘ ਖੋਖਰ, ਬੱਬਲ ਸਿੰਘ ਭੈਣੀਬਾਘਾ, ਕੋਂਸਲਰ ਨੇਮ ਚੰਦ, ਬਲਵੰਤ ਸਿੰਘ ਕੋਰਵਾਲਾ, ਜੱਸੀ ਸਿੰਘ ਜਵਾਹਰਕੇ, ਦਰਸ਼ਨ ਸਿੰਘ ਟਾਹਲੀਆਂ, ਹਰਭਜਨ ਸਿੰਘ ਰੱਲਾ, ਰਣਵੀਰ ਸਿੰਘ ਫੌਜੀ, ਸਤਗੁਰ ਸਿੰਘ ਬੀਰੋਕੇ ਤੋਂ ਇਲਾਵਾ ਹੋਰਨਾਂ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।

LEAVE A REPLY

Please enter your comment!
Please enter your name here