ਮਾਨਸਾ 05 ਜੂਨ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਅੱਤ ਦੀ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਛੋਟੇ ਛੋਟੇ ਬੱਚਿਆਂ ਵਲੋਂ ਰਾਹਗੀਰਾਂ ਨੂੰ ਠੰਢਾ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ।ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਜੀਵ ਪਿੰਕਾ ਅਤੇ ਅਮਰ ਗਰਗ ਨੇ ਦੱਸਿਆ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਇਸ ਗਰਮੀ ਤੋਂ ਰਾਹਤ ਪਾਉਣ ਲਈ ਠੰਢਾ ਪਾਣੀ ਸਭ ਤੋਂ ਵਧੀਆ ਅਤੇ ਸਸਤਾ ਸਾਧਨ ਹੈ ਇਸ ਲਈ ਲੱਲੂਆਣਾ ਰੋਡ ਦੇ ਛੋਟੇ ਛੋਟੇ ਮਸੂਮ ਬੱਚਿਆਂ ਨੇ ਸਵੇਰ ਤੋਂ ਹੀ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲੱਲੂਆਣਾ ਰੋਡ ਦੇ ਚੌਂਕ ਵਿਖੇ ਲਗਾਈ ਜਿਸ ਵਿੱਚ ਇਹ ਬੱਚੇ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਕੜਕਦੀ ਧੁੱਪ ਵਿੱਚ ਰਾਹਗੀਰਾਂ ਨੂੰ ਰੋਕ ਰੋਕ ਕੇ ਪਾਣੀ ਪਿਆ ਕੇ ਪਿਆਸ ਬੁਝਾਉਂਦੇ ਰਹੇ। ਇਸ ਮੌਕੇ ਚੈਰੀ ਮਿੱਤਲ, ਮਿੱਠੂ ਰਾਮ, ਕਿ੍ਸ਼ਨ ਗੋਪਾਲ, ਰਕੇਸ਼ ਤੋਤਾ,ਵਾਸਦੇਵ,ਮਿਆਂਕ,ਪਿੰਕਾ,ਜਿਸ਼ੂ, ਹਾਰਦਿਕ ਸਮੇਤ ਬੱਚਿਆਂ ਅਤੇ ਦੁਕਾਨਦਾਰਾਂ ਨੇ ਸੇਵਾ ਨਿਭਾਈ।