ਮੋਗਾ 24 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਸਰਕਾਰ ਵਲੋਂ ਬੇਸ਼ਕ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਲੱਖਾਂ ਰੁਪਏ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਪਰ ਕਈ ਸਰਪੰਚ ਇਸ ਨੂੰ ਵਿਕਾਸ ਕਾਰਜਾਂ ਲਈ ਨਹੀਂ ਵਰਤ ਰਹੇ। ਮੋਗਾ ਦੇ ਪਿੰਡ ਨਿਧਾਵਾਲਾ ‘ਚ ਸਰਕਾਰ ਵਲੋਂ ਲੱਖਾਂ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਪਰ ਪਿੰਡ ਦੀ ਕਾਂਗਰਸੀ ਸਰਪੰਚ ਜਰਨੈਲ ਕੌਰ ਵਲੋਂ ਇਸ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇਸ ਪਿੰਡ ਦਾ ਕੋਈ ਵਿਕਾਸ ਨਹੀਂ ਕਰਵਾਇਆ ਗਿਆ। ਸਰਪੰਚ ਜਰਨੈਲ ਕੌਰ ਵਲੋਂ ਆਪਣੀ ਮਰਜੀ ਦੇ ਨਾਲ ਬਿਨ੍ਹਾਂ ਪੰਚਾਇਤ ਮੈਂਬਰਾਂ ਦੀ ਰਾਏ ਤੋਂ ਇਕ ਗਲੀ ਬਣਾ ਦਿੱਤੀ ਗਈ। ਜਿਸ ਦਾ ਮਤਾ ਵੀ ਪਾਸ ਨਹੀਂ ਕੀਤਾ ਗਿਆ ਸੀ।
ਇਸ ਨੂੰ ਲੈ ਕੇ ਪਿੰਡ ਦੇ 5 ਪੰਚਾਇਤ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਕਰ ਦਿੱਤੀ। ਇਸ ‘ਤੇ ਕਾਰਵਾਈ ਕਰਦੇ ਹੋਏ ਪਿੰਡ ਨਿਧਾਵਾਲਾ ਦੀ ਕਾਂਗਰਸ ਦੀ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਹੈ। ਹੁਣ ਕਿਸੇ ਦੂਜੇ ਪੰਚਾਇਤ ਮੈਂਬਰ ਨੂੰ ਕਾਰਜਕਾਰੀ ਨਿਯੁਕਤ ਕੀਤਾ ਜਾਵੇਗਾ ਪਿੰਡ ਵਾਸੀ ਅਤੇ ਪੰਚਾਇਤ ਮੈਂਬਰਨੇ ਦੱਸਿਆ ਕਿ ਪਿੰਡ ‘ਚ ਵਿਕਾਸ ਲਈ ਲੱਖਾਂ ਰੁਪਏ ਆਏ ਅਤੇ ਸਰਪੰਚ ਨੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ।
ਸਰਪੰਚ ਨੇ ਉਨ੍ਹਾਂ ਦੀ ਰਾਏ ਤੋਂ ਬਿਨ੍ਹਾ ਤੇ ਬਿਨ੍ਹਾਂ ਮਤਾ ਪਾਏ ਇਕ ਗਲੀ ਬਣਾ ਦਿੱਤੀ ਜਿਸ ਦੀ ਮਨਜ਼ੂਰੀ ਵੀ ਨਹੀਂ ਲਈ ਗਈ। ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦਾ ਵੀ ਪਿਛਲੇ ਦੋ ਸਾਲਾਂ ‘ਚ ਕੋਈ ਕੰਮ ਨਹੀਂ ਕਰਵਾਇਆ ਗਿਆ ਜਦਕਿ ਪਿੰਡ ਦੀ ਪੰਚਾਇਤ ਕੋਲ 35 ਤੋਂ 40 ਲੱਖ ਦੇ ਫੰਡ ਵੀ ਪਏ ਹਨ। ਵਿਕਾਸ ਨਾ ਹੋਣ ਕਰ ਕੇ ਉਨ੍ਹਾਂ ਇਸ ਦੀ ਸ਼ਿਕਾਯਤ ਬੀਡੀਪੀਓ ਨੂੰ ਕੀਤੀ।
ਉਨ੍ਹਾਂ ਨੇ ਰਿਪੋਰਟ ਬਣਾ ਕੇ ਉਪਰ ਭੇਜੀ। ਉਸ ਰਿਪੋਰਟ ਦੇ ਮੁਤਾਬਕ ਪਿੰਡ ਨਿਧਾਵਾਲਾ ਦੀ ਸਰਪੰਚ ਜਰਨੈਲ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਵੀ ਕਈ ਬਾਰ ਸਰਪੰਚ ਨੂੰ ਕੰਮ ਕਰਾਉਣ ਬਾਰੇ ਕਿਹਾ ਪਰ ਸਰਪੰਚ ਵਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ। ਹੁਣ ਕਾਰਜਕਾਰੀ ਸਰਪੰਚ ਲਗਾਇਆ ਜਾਏਗਾ ਅਤੇ ਪਿੰਡ ਦਾ ਵਿਕਾਸ ਕਰਵਾਇਆ ਜਾਏਗਾ।