
ਮਾਨਸਾ 29 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਸਵੈਇੱਛਕ ਖੂਨਦਾਨੀ ਪਰਿਵਾਰ ਦੀ ਬੇਟੀ ਸ਼ਾਰਵੀ ਗੁਪਤਾ ਨੇ ਅੱਜ ਐਮਰਜੈਂਸੀ ਹਾਲਤ ਵਿੱਚ ਲੋੜਵੰਦ ਮਰੀਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਖੂਨਦਾਨ ਕਰਕੇ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਖੂਨਦਾਨੀ ਸ਼ਾਰਵੀ ਗੁਪਤਾ ਨੇ ਦੱਸਿਆ ਕਿ ਡਾਕਟਰ ਪਾਰੂਲ ਗਰਗ ਦੀ ਪ੍ਰੇਰਨਾ ਸਦਕਾ ਉਸਨੇ ਅੱਜ ਛੇਵੀਂ ਵਾਰ ਖ਼ੂਨਦਾਨ ਕੀਤਾ ਹੈ ਅਤੇ ਉਸਨੂੰ ਨੂੰ ਖੂਨਦਾਨ ਕਰਨ ਦੀ ਲਗਨ ਅਪਣੇ ਪਰਿਵਾਰਕ ਮੈਂਬਰਾਂ ਸਵੈਇੱਛਕ ਖੂਨਦਾਨੀ ਮਾਤਾ ਹੇਮਾ ਗੁਪਤਾ ਪਿਤਾ ਸੰਜੀਵ ਪਿੰਕਾ ਅਤੇ ਵੱਡੇ ਭਰਾ ਰਿਸ਼ਵ ਸਿੰਗਲਾ ਤੋਂ ਲੱਗੀ ਹੈ ਅਤੇ ਉਸਨੂੰ ਖੂਨਦਾਨ ਕਰਦੇ ਸਮੇਂ ਜਾਂ ਖੂਨਦਾਨ ਕਰਨ ਉਪਰੰਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਦੇ ਵੀ ਮਹਿਸੂਸ ਨਹੀਂ ਹੋਈ।ਇਸ ਮੌਕੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ ਐਸੋਸੀਏਟ ਪ੍ਰੋਫੈਸਰ ਡਾਕਟਰ ਪਾਰੂਲ ਗਰਗ ਨੇ ਕਿਹਾ ਕਿ ਹਰੇਕ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਵਗੈਰਾ ਨਹੀਂ ਆਉਂਦੀ ਖੂਨਦਾਨ ਕਰਨ ਉਪਰੰਤ ਕੁੱਝ ਸਮੇਂ ਬਾਅਦ ਹੀ ਖੂਨਦਾਨ ਕਰਨ ਵਾਲਾ ਵਿਅਕਤੀ ਆਮ ਵਾਂਗ ਕੰਮ ਕਰ ਸਕਦਾ ਹੈ ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਨੂੰ ਲਗਾਤਾਰ ਖੂਨ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪੂਰਤੀ ਲਈ ਸਵੈਇੱਛਕ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਇਸ ਖੂਨਦਾਨ ਲਹਿਰ ਨਾਲ ਜੁੜਨ ਦੀ ਜ਼ਰੂਰਤ ਹੈ ਕਿਉਂਕਿ ਆਮ ਤੌਰ ਤੇ ਲੜਕੀਆਂ ਬਹੁਤ ਘੱਟ ਗਿਣਤੀ ਵਿੱਚ ਖੂਨਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸ਼ਾਰਵੀ ਗੁਪਤਾ ਵਰਗੀਆਂ ਖ਼ੂਨਦਾਨ ਕਰਨ ਵਾਲੀਆਂ ਲੜਕੀਆਂ ਜਿਸਨੇ 22 ਸਾਲ ਦੀ ਉਮਰ ਵਿੱਚ ਹੀ ਅੱਜ ਛੇਵੀਂ ਵਾਰ ਖ਼ੂਨਦਾਨ ਕੀਤਾ ਹੈ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
