
ਮਾਨਸਾ, 16 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਖੇਡ ਵਿਭਾਗ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੇ ਜੂਡੋ ਦੇ ਦੂਜੇ ਦਿਨ ਦੇ ਮੁਕਾਬਲੇ ਬਹੁਤ ਹੀ ਰੌਚਕ ਰਹੇ ਅਤੇ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਆਪਣੀ-ਆਪਣੀ ਕਲਾ ਅਤੇ ਸ਼ਕਤੀ ਦਾ ਪ੍ਰਦਰਸ਼ਨ ਦਿਖਾਇਆ। ਚੱਲ ਰਹੇ ਜੂਡੋ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ-21 ਮੁਕਾਬਲੇ ਦੇ 44 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਸੰਜਨਾ ਨੇ ਪਹਿਲਾ, ਫਾਜ਼ਿਲਕਾ ਦੀ ਨਿਸ਼ੂ ਨੇ ਦੂਜਾ ਅਤੇ ਅੰਮ੍ਰਿਤਸਰ ਸਾਹਿਬ ਦੀ ਰਿੰਕੀ ਕੌਰ ਅਤੇ ਕਿਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 48 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਹਰਪ੍ਰਿਆ ਨੇ ਪਹਿਲਾ, ਮੋਹਾਲੀ ਦੀ ਪਾਇਲ ਨੇ ਦੂਜਾ, ਮਲੇਰਕੋਟਲਾ ਦੀ ਇਸ਼ਵਾ ਅਤੇ ਫਾਜ਼ਿਲਕਾ ਦੀ ਵੰਦਨਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਦੱਸਿਆ ਕਿ 52 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਨੀਲਮ, ਬਠਿੰਡਾ ਦੀ ਗਗਨਦੀਪ ਬਰਾੜ, ਅੰਮ੍ਰਿਤਸਰ ਦੀ ਇਸ਼ਿਤਾ ਅਤੇ ਜਲੰਧਰ ਦੀ ਵੰਸਿਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 57 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਅਕਸ਼ਿਤਾ ਸ਼ਰਮਾ ਨੇ ਪਹਿਲਾ, ਜਲੰਧਰ ਦੀ ਅਦਿਤੀ ਨੇ ਦੂਜਾ ਅਤੇ ਪਟਿਆਲਾ ਦੀ ਸਿਮਰਨ ਥਾਪਾ ਤੇ ਲੁਧਿਆਣਾ ਦੀ ਦਿਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਭਾਰ ਵਰਗ ਵਿੱਚ ਮੋਹਾਲੀ ਦੀ ਸੰਜਨਾ ਰਾਣੀ ਨੇ ਪਹਿਲਾ, ਅੰਮ੍ਰਿਤਸਰ ਦੀ ਆਯੂਸ਼ੀ ਤ੍ਰਿਵੇਦੀ ਨੇ ਦੂਜਾ ਅਤੇ ਹੋਸ਼ਿਆਰਪੁਰ ਦੀ ਦਾਮਿਕਾ ਅਤੇ ਕਿਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 70 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਪਰਨਾਜ਼ਪ੍ਰੀਤ ਕੌਰ ਨੇ ਪਹਿਲਾ, ਤਰਨਤਾਰਨ ਦੀ ਕਿਰਨਦੀਪ ਕੌਰ ਨੇ ਦੂਜਾ, ਪਠਾਨਕੋਟ ਦੀ ਸ਼ਿਵਾਨੀ ਅਤੇ ਪਟਿਆਲਾ ਦੀ ਹੁਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ। 78 ਕਿਲੋ ਭਾਰ ਵਰਗ ਵਿੱਚ ਹਰਮਨਪ੍ਰੀਤ ਕੌਰ, ਸੁਪ੍ਰਿਤ ਕੌਰ, ਭਾਵਿਕਾ ਅਤੇ ਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 78 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਪਟਿਆਲਾ ਦੀ ਕ੍ਰਿਸ਼ੀ, ਜਲੰਧਰ ਦੀ ਮਿਨਾਕਸ਼ੀ, ਅੰਮ੍ਰਿਤਸਰ ਦੀ ਜਯੋਤੀ ਅਤੇ ਬਠਿੰਡਾ ਦੀ ਦਮਨਜੋਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।
ਜੂਡੋ ਦੇ ਔਰਤਾਂ ਦੇ ਸੀਨੀਅਰ ਵਰਗ ਵਿੱਚ 48 ਕਿਲੋ ਵਰਗ ਵਿੱਚ ਪਟਿਆਲਾ ਦੀ ਰਜਨੀ, ਲੁਧਿਆਣਾ ਦੀ ਅਮਨਦੀਪ, ਫਾਜ਼ਿਲਕਾ ਦੀ ਅਨੀਸ਼ਾ ਤੇ ਹਰਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 52 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਪ੍ਰਿਯੰਕਾ, ਪਟਿਆਲਾ ਦੀ ਸ਼ਿਲਪੀ, ਫਾਜ਼ਿਲਕਾ ਦੀ ਪਰਵੀਨ ਅਤੇ ਤਰਨਤਾਰਨ ਦੀ ਗੁਰਪ੍ਰੀਤ ਕੌਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 57 ਕਿਲੋ ਵਰਗ ਵਿੱਚ ਪਟਿਆਲਾ ਦੀ ਮਹਿਕ ਭਟਨਾਗਰ ਪਹਿਲੇ, ਮਾਨਸਾ ਦੀ ਸਿੰਬਲਜੀਤ ਕੌਰ ਦੂਜੇ, ਗੁਰਦਾਸਪੁਰ ਦੀ ਤਮੰਨਾ ਅਤੇ ਸਿਮਰਨ ਤੀਜੇ ਸਥਾਨ ਤੇ ਰਹੇ। 63 ਕਿਲੋ ਵਿੱਚ ਲੁਧਿਆਣਾ ਦੀ ਸਿਮਰਣ ਕੌਰ, ਜਲੰਧਰ ਦੀ ਤਨੂੰ, ਪਟਿਆਲਾ ਦੀ ਸਿਮਰਨ ਅਤੇ ਮਾਨਸਾ ਦੀ ਸਤਵੀਰ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 70 ਕਿਲੋ ਭਾਰ ਵਿੱਚ ਜਲੰਧਰ ਦੀ ਜੂਹੀ, ਮਾਨਸਾ ਦੀ ਲਖਵਿੰਦਰ, ਗੁਰਦਾਸਪੁਰ ਦੀ ਜਸਪ੍ਰੀਤ ਕੌਰ ਅਤੇ ਤਰਨਤਾਰਨ ਦੀ ਰਵਨੀਤ ਕੌਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 78 ਕਿਲੋ ਭਾਰ ਵਰਗ ਵਿੱਚ ਲਧਿਆਣਾ ਦੀ ਗਿੰਨੀ, ਪਠਾਨਕੋਟ ਦੀ ਪੂਨਮ ਅਤੇ ਮਲੇਰਕੋਟਲਾ ਦੀ ਮਹਿਰੀਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 78 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਮਾਨਸਾ ਦੀ ਜੀਵਨਜੋਤ ਕੌਰ, ਫਾਜ਼ਿਲਕਾ ਦੀ ਅਨੂੰ ਅਤੇ ਤਰਨਤਾਰਨ ਦੀ ਜਸਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਕਾਬਜ ਰਹੇ।
ਇਸ ਮੌਕੇ ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ ਸਿੰਘ ਅਤੇ ਮਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਕੋਚ ਅਤੇ ਖਿਡਾਰੀ ਮੌਜੂਦ ਸਨ।
