*ਲੌਕਡਾਊਨ ਤੋਂ ਡਰਦੇ ਪਰਵਾਸੀ ਮਜ਼ਦੂਰ ਪਿੱਤਰੀ ਸੂਬਿਆਂ ਵੱਲ ਕਰ ਰਹੇ ਕੂਚ*

0
26

ਲੁਧਿਆਣਾ 20 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਲੁਧਿਆਣਾ ਵਿੱਚ ਲੌਕਡਾਊਨ ਦੇ ਡਰ ਤੋਂ ਵੱਡੀ ਗਿਣਤੀ ‘ਚ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਵੱਲ ਵਾਪਸੀ ਕਰ ਰਹੇ ਹਨ। ਉਨ੍ਹਾਂ ਵਿੱਚ ਡਰ ਹੈ ਪਿੱਛਲੇ ਸਾਲ ਵਾਂਗ ਕਿਤੇ ਐਤਕੀਂ ਵੀ ਲੌਕਡਾਊਨ ਨਾ ਲੱਗ ਜਾਵੇ।

ਉਨ੍ਹਾਂ ਨੂੰ ਇੱਥੇ ਖਾਣ ਪੀਣ ਅਤੇ ਰਹਿਣ ਦੀ ਮੁਸ਼ਕਿਲ ਦੇ ਖਦਸ਼ੇ ਤੋਂ ਡਰੇ ਮਜ਼ਦੂਰ ਹੁਣ ਬੱਸਾਂ ਟ੍ਰੇਨਾਂ ਵਿੱਚ ਭਰ-ਭਰ ਵਾਪਸ ਮੁੜ ਰਹੇ ਹਨ। ਕੁਝ ਇਨ੍ਹਾਂ ਵਿਚੋਂ ਇਹ ਵੀ ਬਹਾਨਾ ਲਗਾ ਰਹੇ ਹਨ ਕਿ ਉਹ ਵਿਆਹ ਉੱਪਰ ਜਾ ਰਹੇ ਹਨ ਤਾਂ ਜੋ ਉਹ ਪੰਜਾਬ ਤੋਂ ਬਾਹਰ ਆਸਾਨੀ ਨਾਲ ਨਿਕਲ ਪਾਉਣਾ।

ਜ਼ਿਆਦਾਤਰ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਹੀ ਵਾਪਸੀ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਲੌਕਡਾਊਨ ਵਿੱਚ ਫੱਸ ਗਏ ਤਾਂ ਇੱਥੇ ਖਾਣ ਪੀਣ ਦੇ ਲਾਲੇ ਪੈ ਜਾਣਗੇ। ਜੇਕਰ ਲੌਕਡਾਊਨ ਹੁੰਦਾ ਹੈ ਤਾਂ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਕੁਝ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਇਸ ਲਈ ਉਨ੍ਹਾਂ ਵਾਸਤੇ ਵਾਪਸ ਜਾਣਾ ਹੀ ਠੀਕ ਹੈ।

ਲੁਧਿਆਣੇ ਵਿੱਚ ਹਜ਼ਾਰਾਂ ਹੀ ਉਦਯੋਗਿਕ ਘਰਾਣੇ ਹਨ ਜਿਨ੍ਹਾਂ ਵਿੱਚ ਸਾਈਕਲ ਇੰਡਸਟਰੀ, ਹੌਜ਼ਰੀ , ਇੰਡਸਟਰੀ ਅਤੇ ਸਿਲਾਈ ਮਸ਼ੀਨ ਇੰਡਸਟਰੀ ਪ੍ਰਮੁੱਖ ਹਨ ਅਤੇ ਹਰ ਰੋਜ਼ ਦੋ ਹਜਾਰ ਤੋਂ ਪੱਚੀ ਸੌ ਬੰਦਾ ਆਪਣੇ ਘਰਾਂ ਨੂੰ ਪਰਤ ਰਿਹਾ ਹੈ। ਅਜਿਹੇ ਵਿੱਚ ਇਨ੍ਹਾਂ ਸਭ ਉਦਯੋਗਾਂ ਵਿੱਚ ਲੇਬਰ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ। ਲੇਬਰ ਡਰੀ ਹੋਈ ਹੈ ਅਤੇ ਬਹਾਨੇ ਬਣਾ ਕੇ ਪੰਜਾਬ ਤੋਂ ਨਿਕਲਣਾ ਚਾਹੁੰਦੀ ਹੈ।

ਵੀਕੈਂਡ ਕਰਫਿਊ ਦੇ ਐਲਾਨ ਤੋਂ ਬਾਅਦ ਲਗਾਤਾਰ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ। ਔਰਤਾਂ ਬੱਚੇ ਅਤੇ ਮਜ਼ਦੂਰ ਸਭ ਆਪਣੇ ਘਰਾਂ ਨੂੰ ਜਾਣ ਦੀ ਜਲਦੀ ਵਿਚ ਹਨ ਤਾਂ ਜੋ ਉਹ ਲੌਕਡਾਊਨ ਵਿੱਚ ਫੱਸ ਨਾ ਜਾਣ।

LEAVE A REPLY

Please enter your comment!
Please enter your name here