*ਲੌਂਗੋਵਾਲ ਵਿੱਚ ਕਿਰਤੀ ਵਰਗ ਉੱਤੇ ਕੀਤਾ ਅੰਨਾ ਤਸ਼ੱਦਦ ਅਤਿ ਨਿੰਦਣਯੋਗ – ਭਾਕਿਯੂ (ਏਕਤਾ) ਡਕੌਂਦਾ*

0
12

ਮਾਨਸਾ 22 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ)

ਬੀਤੇ ਦਿਨੀਂ ਸੰਵਿਧਾਨਿਕ ਮਰਿਆਦਾ ਵਿੱਚ ਰਹਿ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨਾਂ ਉੱਤੇ ਲੌਂਗੋਵਾਲ ਵਿਖੇ ਕੀਤੇ ਅੰਨੇ ਤਸ਼ੱਦਦ ਜਿਸਦੀ ਭੇਂਟ ਕਿਸਾਨ ਦੀ ਜਾਨ ਚੜ੍ਹ ਗਈ, ਸੈਂਕੜੇ ਕਿਸਾਨ ਫੱਟੜ ਹੋ ਗਏ ਅਤੇ ਪੰਜਾਬ ਪੱਧਰ ਉੱਤੇ ਆਗੂਆਂ ਦੀ ਫੜੋ ਫੜੀ ਕਰਕੇ ਜੋ ਪੰਜਾਬ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਗਿਆ, ਉਸਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਜੋ ਕਿਸਾਨਾਂ, ਮਜ਼ਦੂਰਾਂ ਦੇ ਹੱਕ ਮੰਗਣ ਦੇ ਲੋਕਤੰਤਰੀ ਅਧਿਕਾਰ ਨੂੰ ਸੂਬਾ ਸਰਕਾਰ ਵੱਲੋਂ ਨੰਗੇ ਦਿਨ ਕੁਚਲ ਕੇ ਰੱਖ ਦਿੱਤਾ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਦਾਖਲੇ ਉੱਤੇ ਲਗਾਈ ਪਾਬੰਦੀ ਵਿੱਚ ਕੇਂਦਰ ਸਰਕਾਰ, ਕੇਂਦਰ ਦਾ ਗਵਰਨਰ ਅਤੇ ਸੂਬਾ ਸਰਕਾਰ ਜੋ ਮਿਲਕੇ ਇਹ ਸਾਰਾ ਮਾਹੌਲ ਸਿਰਜ ਰਹੇ ਨੇ, ਉਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਨਾਲ ਹੀ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ । ਇਸ ਵਕਤ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਟਹਿਰੇ ਵਿੱਚ ਖੜੀ ਹੈ ਕਿਉਂਕਿ ਲਾਠੀਚਾਰਜ, ਸੂਬਾ ਸਰਕਾਰ ਦੇ ਦਿੱਤੇ ਗਏ ਨਿਰਦੇਸ਼ਾਂ ਉੱਤੇ ਹੋਇਆ ਹੈ ਅਤੇ ਲੋਕਾਂ ਦਾ ਧਰਨਾ ਪ੍ਰਦਰਸ਼ਨ ਕਰਨ ਦਾ ਲੋਕਤੰਤਰੀ ਹੱਕ ਤਾਰੋਪੀੜ ਕੀਤਾ ਗਿਆ ਹੈ । ਕਿਸਾਨ-ਮਜ਼ਦੂਰ ਏਕਤਾ ਇਸ ਧੱਕੇਸ਼ਾਹੀ ਨੂੰ ਕਦੀ ਵੀ ਬਰਦਾਸ਼ਤ ਨਹੀ ਕਰੇਗੀ । ਕਿਰਤੀ ਲੋਕ ਆਪਣੇ ਹੱਕ ਨੂੰ ਹਰ ਵਕਤ ਬਹਾਲ ਰੱਖਣਗੇ । ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਅਜਿਹੇ ਹਥਕੰਡੇ ਅਪਣਾਉਣ ਤੋਂ ਬਾਜ ਆਵੇ ਅਤੇ ਸੰਘਰਸ਼ੀ ਲੋਕਾਂ ‘ਤੇ ਜਬਰ ਢਾਹੁੱਣਾ ਬੰਦ ਕਰੇ । ਬਿਆਨ ਦਰਜ ਕਰਵਾਉਣ ਸਮੇਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ ਅਤੇ ਦੇਵੀ ਰਾਮ ਆਦਿ ਮੌਜੂਦ ਰਹੇ ।

LEAVE A REPLY

Please enter your comment!
Please enter your name here