
ਮਾਨਸਾ 14,ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ)ਰੇਲਵੇ ਚਿੰਤ ਹਰਨ ਮੰਦਰ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਲੋੜਵੰਦ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਦੱਸਿਆ ਕਿ ਹਰ ਮਹੀਨੇ 721 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ।ਇਹ ਸੇਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਸ ਵਿਚ ਸਾਰੇ ਸ਼ਹਿਰ ਵਾਸੀਆਂ ਨੂੰ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਵਾਸੀ ਪੂਰੇ ਖੁੱਲ੍ਹੇ ਦਿਲ ਅਤੇ ਆਪਣਾ ਦਸਵੰਧ ਕੱਢਦੇ ਹੋਏ ਇੱਥੇ ਰਾਸ਼ਨ ਭੇਜਦੇ ਹਨ। ਜੋ ਬੇਸਹਾਰਾ ਅੰਗਹੀਣ ਬਿਮਾਰ ਲਾਚਾਰ ਅਤੇ ਬਜ਼ੁਰਗ ਹਨ ।ਉਨ੍ਹਾਂ ਵਿਚ ਇਹ ਰਾਸ਼ਨ ਵੰਡਿਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਗੁਰੂ ਨਗਰੀ ਦੇ ਲੋਕ ਦਵਾਈ ਨਹੀਂ ਸਕਦੀ ਮਰੀਜ਼ ਦਵਾਈ ਨਹੀਂ ਲੈ ਸਕਦਾ ਤਾਂ ਡਾਕਟਰ ਦੀ ਪਰਚੀ ਲੈ ਕੇ ਸਾਡੇ ਕੋਲ ਆ ਜਾਣ ਤੇ ਅਸੀਂ ਉਸ ਲੋੜਵੰਦ ਦਵਾਈ ਦਾ ਪ੍ਰਬੰਧ ਵੀ ਕਰਾਂਗੇ। ਲਾਲੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਚਲਦੇ ਮਾਸਕ ਦੀ ਵਰਤੋਂ ਜ਼ਰੂਰ ਕਰਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਨੂੰ ਰੋਕਿਆ ਜਾਵੇ।
