ਬੁਢਲਾਡਾ 14 ਅਪ੍ਰੈਲ ( ਸਾਰਾ ਯਹਾਂ /ਅਮਨ ਮਹਿਤਾ): ਲੋੜਵੰਦ ਬੱਚਿਆਂ ਨੂੰ ਸਕੂਲੀ ਅਤੇ ਸਰਕਾਰੀ ਨੋਕਰੀ ਦੀ ਤਿਆਰੀ ਲਈ ਮਾਤਾ ਗੁਜਰੀ ਜੀ ਭਲਾਈ ਕੇਂਦਰ ਕੋਚਿੰਗ ਸੈਂਟਰ ਖੋਲ੍ਹੇ ਜਾ ਰਹੇ ਹਨ। ਜਿਸ ਤਹਿਤ ਅੱਜ ਇੱਕ ਕੋਚਿੰਗ ਸੈਟਰ ਸਿਨੇਮਾ ਰੋਡ ਤੇ ਖੋਲਿਆ ਗਿਆ। ਜਿਸ ਤੇ ਉਦਘਾਟਨ ਸਮੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਵਿੱਚ ਕਾਲਜਾਂ ਵਿੱਚ ਕੋਰਸਾਂ ਦੇ ਦਾਖਲਿਆਂ ਲਈ ਅਗਵਾਈ ਦੇਣ ਦੇ ਨਾਲ ਤਿਆਰੀ ਅਤੇ ਸੇਂਟਰ ਸਟੇਟ ਨੌਕਰੀਆਂ ਦੇ ਟੈਸਟਾਂ ਦੀ ਤਿਆਰੀ ਕਰਾਈ ਜਾਵੇਗੀ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦਸਿਆ ਕਿ ਲੋੜਵੰਦਾਂ ਬੱਚਿਆਂ ਨੂੰ ਮਾਮੂਲੀ ਫੀਸ ਤੇ ਸਾਰੀ ਤਿਆਰੀ ਕਰਾਈ ਜਾਵੇਗੀ ਅਤੇ ਪੜਨ ਲਈ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਇਸ ਮੋਕੇ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦਸਿਆ ਕਿ ਅਠਵੀਂ, ਦਸਵੀਂ, ਬਾਰਵੀਂ ਦੇ ਲੋੜਵੰਦ ਬੱਚਿਆਂ ਨੂੰ ਕੋਚਿੰਗ ਦੇਣ ਲਈ ਇੱਕ ਹੋਰ ਕੋਚਿੰਗ ਸੇਂਟਰ ਛੇਤੀ ਹੀ ਖੋਲਿਆ ਜਾਵੇਗਾ। ਲੋੜਵੰਦ ਬੱਚੇ ਸੰਸਥਾ ਦੇ ਦਫਤਰ ਜਾਂ ਕੋਚਿੰਗ ਸੇਂਟਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵਿੰਦਰ ਸਿੰਘ ਆੜਤੀ, ਚਰਨਜੀਤ ਸਿੰਘ ਰਿਟਾਇਰ ਲੇਖਾਕਾਰ, ਕੇਵਲ ਸਿੰਘ ਰਿਟਾਇਰ ਐਸ ਡੀ ਓ, ਰਾਕੇਸ਼ ਜੈਨ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਮਿਸਤਰੀ ਮਿਠੂ ਸਿੰਘ, ਗੁਰਪ੍ਰਤਾਪ ਸਿੰਘ ਸੋਢੀ, ਹਰਭਜਨ ਸਿੰਘ,ਹਰਨਾਮ ਸਿੰਘ, ਨਥਾ ਸਿੰਘ ਸਮੇਤ ਸਮੂਹ ਸੰਗਤਾਂ ਆਦਿ ਮੌਜੂਦ ਸਨ।