ਜੋਗਾ, 10 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਕੋਰੋਨਾ ਅਤੇ ਹੋਰ ਲੋੜਵੰਦ ਮਰੀਜ਼ਾਂ ਲਈ ਯੂਥ ਕਾਂਗਰਸ ਦੇ ਨੌਜਵਾਨਾਂ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾ ਕੇ 30 ਯੂਨਿਟ ਇਕੱਠਾ ਕੀਤਾ ਤੇ ਉਸਨੂੰ ਸਿਵਲ ਹਸਪਤਾਲ ਨੂੰ ਦਾਨ ਕੀਤਾ। ਯੂਥ ਕਾਂਗਰਸ ਜ਼ਿਲਾ ਮਾਨਸਾ ਨੇ ਤਹੱਈਆ ਕੀਤਾ ਹੈ, ਉਨ੍ਹਾਂ ਵੱਲਂੋ ਕੋਰੋਨਾ ਮਰੀਜ਼ਾਂ ਦੀ ਹਰ ਸਮੇਂ ਮੱਦਦ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਬੇਸ਼ੱਕ ਅੱਜ ਕੋੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੁੰ ਘਰਾਂ ਵਿਚੋਂ ਨਿਕਲ ਦੀ ਮਨਾਹੀ ਹੈ, ਪਰ ਇਸ ਸੰਕਟ ਦੀ ਘੜੀ ਵਿਚ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਉੱਦਮ ਕਰਕੇ ਇਹ ਕੈਂਪ ਲਗਾਇਆ ਹੈ, ਜਿਸ ਵਿਚ ਖੂਨਦਾਨ ਕਰਕੇ ਮਰੀਜ਼ਾਂ ਦੀ ਮੱਦਦ ਕੀਤੀ ਗੲਂੀ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ 30 ਯੂਨਿਟ ਖੂਨ ਇਕੱੱਤਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲੋੜ ਪੈਣ ਤੇ ਇਸ ਤਰਾਂ ਕੈਂਪ ਜਾਂ ਸਹਾਇਤਾ ਯੂਨਿਟ ਲਾਏ ਜਾਂਦੇ ਰਹਿਣਗੇ। ਇਸ ਮੌਕੇ ਸੀਨੀਅਰ ਯੂਥ ਆਗੂ ਪੰਚ ਕੇਵਲ ਸਿੰਘ ਅਕਲੀਆ, ਹਲਕਾ ਮਾਨਸਾ ਯੂਥ ਕਾਂਗਰਸ ਦੇ ਪ੍ਰਧਾਨ ਡਾ ਕੁਲਵਿੰਦਰ ਸਿੰਘ, ਬਲਾਕ ਪ੍ਰਧਾਨ ਬੂਟਾ ਸਿੰਘ, ਹਲਕਾ ਮਾਨਸਾ ਉੱਪ ਪ੍ਰਧਾਨ ਗੁਰਪੀਤ ਧਲੇਵਾਂ, ਬਲਾਕ ਭੀਖੀ ਦੇ ਪ੍ਰਧਾਨ ਮਲਕੀਤ ਸਿੰਘ ਅਕਲੀਆ, ਜਗਤਾਰ ਫਰਮਾਹੀ, ਲੱਕੀ ਬੋੜਾਵਾਲ, ਮਨਦੀਪ ਸਿੰਘ ਬੱਗੂ ਭੁਪਾਲ, ਹਰਜਿੰਦਰ ਸਿੰਘ ਅਕਲੀਆ, ਸਿਮਰ ਸਿੰਘ ਅਲੀਸੇਰ, ਬੱਬੂ ਵਰੇਂ, ਕੁਲਦੀਪ ਭੂਪਾਲ, ਰਾਜ ਸਿੰਘ, ਰਾਜੂ ਭੂਪਾਲ, ਹੈਰੀ ਭੂਪਾਲ, ਰੇਸ਼ਮ ਭੁਪਾਲ, ਸਵਰਨ ਸਿੰਘ ਆਦਿ ਹਾਜ਼ਰ ਸਨ।