ਮਾਨਸਾ 26, ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ)ਮਾਨਸਾ ਇਲਾਕੇ ਦੇ ਕਿਸੇ ਲੋੜਵੰਦ ਨੂੰ ਰਾਸ਼ਨ ਦਵਾਈਆਂ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ । ਕਰੋਨਾ ਮਹਾਮਾਰੀ ਦੋਰਾਨ ਸਭ ਨੂੰ ਮਾਨਵਤਾ ਲੋੜਵੰਦ ਲੋਕਾਂ ਲਈ ਰਾਸ਼ਨ ਦਵਾਈਆਂ ਅਤੇ ਹਰ ਸਹਿਯੋਗ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਈ ਭਾਗੋ ਸੁਖਮਨੀ ਸੇਵਾ ਸੋਸਾਇਟੀ ਦੇ ਸੇਵਕ ਭਾਈ ਪਰਮਜੀਤ ਸਿੰਘ ਖਾਲਸਾ ਨੇ ਕੀਤਾ ।ਉਹਨਾ ਕਿਹਾ ਕਿ ਸਰਬੱਤ ਦੇ ਭਲੇ ਲਈ ਹਰ ਸੰਸਥਾਂ ਨੁੰ ਆਪਣੇ ਆਪਣੇ ਧਰਮ ਦੇ ਵਿੱਚ ਪਾਠ ਪੂਜਾ ਕਰਵਾਉਣੀ ਚਾਹੀਦੀ ਹੈ ।ਤਾਂ ਜੋ ਇਹ ਕਰੋਨਾ ਮਹਾਂਮਾਰੀ ਤੋਂ ਦੇਸ਼ ਨੂੰ ਮੁਕਤ ਕਰਵਾਇਆ ਜਾਵੇ ਭਾਈ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕੀ ਚੰਗੇ ਅਤੇ ਲੋਕ ਭਲਾਈ ਕੰਮਾ ਲਈ ਸਦਾ ਹੀ ਹਾਜਰ ਰਹਿਣਗੇ। ਰਾਸ਼ਨ ਦੀ ਸੇਵਾ ਵਾਹਿਗੁਰੂ ਜੀ ਮੇਹਰ ਨਾਲ ਅਤੇ ਸੰਗਤ ਦੇ ਸਹਿਯੋਗ ਸਦਕਾ ਚੱਲ ਦੀ ਹੀ ਰਹੇਗੀ।ਕੋਰੋਨਾ ਕਾਲ ਦੌਰਾਨ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਰਾਜਨੀਤਕ ਪਾਰਟੀਆਂ ਅਤੇ ਹੋਰ ਲੋਕ ਸਮਾਜ ਸੇਵਾ ਵਿਚ ਅਹਿਮ ਸੇਵਾ ਨਿਭਾਅ ਰਹੇ ਹਨ। ਉਥੇ ਹੀ ਬਾਬਾ ਪਰਮਜੀਤ ਸਿੰਘ ਖਾਲਸਾ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਸਮੇਂ ਦੌਰਾਨ ਸੇਵਾ ਕਰ ਰਹੇ ਹਨ ।ਉਨ੍ਹਾਂ ਨੇ 21 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਸਾਰੀਆਂ ਮਹਿਲਾਵਾ ਨੂੰ ਪਹਿਨਣ ਲਈ ਕੱਪੜੇ ਅਤੇ ਪੌਦੇ ਵੀ ਵੰਡੇ ਗਏ।ਇਸ ਮੌਕੇ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਸੰਧੂ।ਰਣਜੀਤ ਸਿੰਘ ਅਤੇ ਜੁਝਾਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਲੋਕਾਂ ਲਈ ਰਾਸ਼ਨ ਦਵਾਈਆਂ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇਸ ਮੌਕੇ ਬਾਬਾ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾ ਮਹਾਮਾਰੀ ਦੇ ਕਹਿਰ ਨੇ ਦੇਸ਼ ਭਰ ਵਿੱਚ ਬਹੁਤ ਲੋਕਾ ਦੀਆਂ ਜਾਨਾਂ ਲੈ ਲਈਆਂ ਹਨ ।ਅਤੇ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚ ਆਪਣਾ ਇਲਾਜ ਕਰਵਾਉਣ ਨੂੰ ਲੈ ਕੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ।ਜਿਸ ਕਰਕੇ ਸਾਨੂੰ ਸਭ ਨੂੰ ਆਪਣੀ ਵੱਖ ਵੱਖ ਜੀ ਤੋ ਉਪਰ ਉੱਠ ਕੇ ਇਸ ਮਹਾਂਮਾਰੀ ਨੂੰ ਨਜਿੱਠਣ ਲਈ ਇਕਜੁੱਟ ਹੋਕੇ ਲੋਕਾ ਦੀ ਮੱਦਦ ਕਰਨੀ ਚਾਹੀਦੀ ਹੈ ।