
ਮਾਨਸਾ 24ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਮਾਨਸਾ ਚ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀਆਂ ਰਾਸ਼ਨ ਕਿੱਟਾਂ
ਵੰਡੀਆਂ ਗਈਆ ਤੇ ਪੰਜਾਬ ਸਰਕਾਰ ਹਰ ਵਰਗ ਨਾਲ ਖੜ੍ਹੀ ਹੈ।ਇਹਨਾਂ ਸ਼ਬਦਾਂ ਪ੍ਰਗਟਾਵਾ ਸਾਬਕਾ
ਵਿਧਾਇਕ ਤੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਕੀਤਾ।ਇਸ ਮੌਕੇ ਤੇ ਬੋਲਦਿਆ
ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ
ਇਹ ਰਾਸ਼ਨ ਸਮੱਗਰੀ ਵੰਡਣਾ ਜਾਰੀ ਹੈ ਤੇ ਇਹ ਕਾਰਜ ਅੱਗੇ ਵੀ ਜਾਰੀ ਰਹੇਗਾ।ਚੇਅਰਮੈਨ ਮਿੱਤਲ
ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਸਮਝ ਨਾਲ ਹੀ ਪੰਜਾਬ ਵਿੱਚੋਂ
ਕਰੋਨਾ ਖਤਮ ਕੀਤਾ ਜਾ ਰਿਹਾ ਹੈ ਅੱਜ ਹਰ ਵਰਗ ਕੈਪਟਨ ਅਮਰਿੰਦਰ ਸਿੰਘ ਤੋ ਖੁਸ਼ ਹੈ ਤੇ ਸਮੁੱਚਾ
ਵਪਾਰੀ ਵਰਗ ਵੀ ਖੁਸ਼ ਹੈ ਕਿਉਕਿ ਹੁਣ ਉਹਨਾਂ ਦੀਆਂ ਦੁਕਾਨਾਂ ਖੋਲ ਦਿੱਤੀਆਂ ਹਨ ਤੇ ਕੰਮਕਾਜ
ਚੱਲ ਪਏ ਹਨ।ਉਹਨਾ ਨੇ ਡਿਪਟੀ ਕਮਿਸ਼ਨਰ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਹਮੇਸਾ ਹੀ
ਵਪਾਰੀ ਵਰਗ ਦਾ ਸਾਥ ਦਿੱਤਾ ਤੇ ਹਰ ਸੱਮਸਿਆ ਨੂੰ ਤੁਰੰਤ ਹੱਲ ਕੀਤਾ ਹੈ।ਇਸ ਮੌਕੇ ਤੇ ਰਾਸ਼ਾਂਨ
ਮੱਗਰੀ ਵੰਡਣ ਵਾਲਿਆ ਚ ਅਸ਼ੋਕ ਗਰਗ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ
ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਤੇ
ਹੋਰਨਾਂ ਤੋ ਇਲਾਵਾ ਪ੍ਰਸ਼ਤੋਮ ਦਾਸ ਬਾਂਸਲ, ਵਿਨੋਦ ਭੰਮਾ, ਮਾ:ਰੁਲਦੂ ਰਾਮ ਬਾਂਸਲ, ਕ੍ਰਿਸ਼ਨ ਚੰਦ ਫੱਤਾ,ਤੀਰਥ
ਸਿੰਘ ਮਿੱਤਲ,ਹੁਕਮ ਚੰਦ ਬਾਂਸਲ,ਕ੍ਰਿਸ਼ਨ ਬਾਂਸਲ, ਗੋਰਾ ਲਾਲ ਜੜੌਕੀਆ, ਅਕੈਸ ਗਰਗ,ਰਮੇਸ਼ ਜਿੰਦਲ,ਪਵਨ
ਕੋਟਲੀ,ਜਗਤ ਰਾਮ ਗਰਗ ਆਦਿ ਹਾਜਰ ਸਨ।
