ਬਰੇਟਾ,25 ਅਕਤੂਬਰ (ਸਾਰਾ ਯਹਾ/ਰੀਤਵਾਲ): ਪੰਜਾਬ ਸਰਕਾਰ ਭਾਵੇਂ ਲੋੜਵੰਦ ਲੋਕਾਂ ਲਈ ਵੱਖ ਵੱਖ ਤਰ੍ਹਾਂ ਦੀਆਂ
ਲੋਕ ਭਲਾਈ ਸਕੀਮਾਂ ਚਲਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਆਮ ਲੋਕਾਂ ਤੱਕ
ਸਕੀਮਾਂ ਦਾ ਪਹੁੰਚਣਾ ਤਾਂ ਦੂਰ ਸਗੋਂ ਪਹਿਲਾਂ ਤੋਂ ਲਾਹਾ ਲੈ ਰਹੇ ਲੋਕਾਂ ਨੂੰ ਸਕੀਮਾਂ
ਫ਼#੩੯;ਚੋਂ ਬਾਹਰ ਕੀਤਾ ਜਾ ਰਿਹਾ ਹੈ । ਪਿਛਲੇ ਲੰਮੇ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਹਾ
ਲੈ ਰਹੇ ਗਰੀਬ ਪਰਿਵਾਰਾਂ ਦੇ ਵੱਖ ਵੱਖ ਤਰਾਂ੍ਹ ਦੇ ਬਹਾਨੇ ਬਣਾਕੇ ਆਟਾ ਦਾਲ ਕਾਰਡ ਕੱਟੇ
ਜਾ ਰਹੇ ਹਨ । ਜਿਸਨੂੰ ਦੇਖਕੇ ਜਾਪ ਰਿਹਾ ਹੈ ਕਿ ਸੂਬੇ ‘ਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ
ਲੋਕਾਂ ਲਈ ਸ਼ੁਰੂ ਕੀਤੀ ਸਸਤੀ ਆਟਾ ਦਾਲ ਸਕੀਮ ਕਾਂਗਰਸ ਰਾਜ ਵਿੱਚ ਦਮ ਤੋੜਦੀ ਦਿਖਾਈ ਦੇ
ਰਹੀ ਹੈ । ਜਿਸ ਦੇ ਚੱਲਦਿਆਂ ਜਿਹੜੇ ਲੋਕ ਪਿਛਲੇ ਕੁਝ ਸਾਲਾਂ ਤੋਂ ਸਸਤੀ ਕਣਕ ਸਕੀਮ ਦਾ ਲਾਭ
ਲੈ ਰਹੇ ਸਨ। ਉਨ੍ਹਾਂ ਦੇ ਰਾਸ਼ਨ ਕਾਰਡ ਦੀ ਲਿਸਟ ਚੋਂ ਨਾਂ ਕੱਟ ਦਿੱਤੇ ਗਏ ਹਨ। ਜਿਸਨੂੰ ਲੈ
ਕੇ ਲੋਕਾਂ ‘ਚ ਸੂਬਾ ਸਰਕਾਰ ਤੇ ਫੂਡ ਸਪਲਾਈ ਵਿਭਾਗ ਖ਼ਿਲਾਫ਼aਮਪ; ਭਾਰੀ ਰੋਸ ਪਾਇਆ ਜਾ ਰਿਹਾ
ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਸਲਰ ਸੁਮੇਸ਼ ਬਾਲੀ ਨੇ ਦੱਸਿਆ ਕਿ ਵਾਰਡ
ਨੰਬਰ ੫ ਦੇ ਵਸਨੀਕ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਜੋ ਦੋਵੇ ਭੈਣ ਭਰਾ ਹਨ ।
ਜਿਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਜੋ ਨਾਬਾਲਗ ਦੱਸੇ ਜਾ ਰਹੇ ਹਨ
ਅਤੇ ਜੋ ਬਹੁਤ ਹੀ ਗਰੀਬ ਹਨ । ਜਿਨ੍ਹਾਂ ਦਾ ਸਸਤੀ ਕਣਕ ਮਿਲਣ ਵਾਲਾ ਰਾਸ਼ਨ ਕਾਰਡ ਪਿਛਲੇ ਦੋ
ਸਾਲਾਂ ਤੋਂ ਕੱਟਿਆ ਜਾ ਚੁੱਕਾ ਹੈ । ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ
ਸਸਤੀ ਕਣਕ ਨਹੀਂ ਮਿਲ ਰਹੀ ਹੈ । ਜੋ ਹੁਣ ਆਪਣਾ ਢਿੱਡ ਭਰਨ ਲਈ ਮਿਹਨਤ ਮਜਦੂਰੀ ਕਰ ਰਹੇ ਹਨ
। ਕੌਸਲਰ ਨੇ ਕਿਹਾ ਕਿ ਇਹ ਮਾਮਲਾ ਸਿਵਲ ਪ੍ਰਸ਼ਾਸਨ ਦੇ aੁੱਚ ਅਧਿਕਾਰੀਆਂ ਦੇ ਧਿਆਨ ‘ਚ
ਲਿਆਂਦਾ ਜਾ ਚੁੱਕਾ ਹੈ ਪਰ ਫਿਰ ਵੀ ਇਸ ਲੋੜਵੰਦ ਪਰਿਵਾਰ ਨੂੰ ਸਸਤੀ ਕਣਕ ਨਹੀਂ ਨਸੀਬ ਹੋ
ਰਹੀ ਹੈ । ਕੌਸਲਰ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ
ਦਵਾਇਆ ਗਿਆ ਸੀ ਕਿ ਇਸ ਪਰਿਵਾਰ ਨੂੰ ਇਸ ਵਾਰ ਆਉਣ ਵਾਲੀ ਕਣਕ ਦਵਾ ਦਿੱਤੀ ਜਾਵੇਗੀ
ਪਰ ਇਸ ਲੋੜਵੰਦ ਪਰਿਵਾਰ ਨੂੰ ਇਸ ਵਾਰ ਵੀ ਕਣਕ ਨਹੀਂ ਪ੍ਰਾਪਤ ਹੋਈ ਹੈ । ਇਸ ਸਬੰਧੀ
ਅਪਨਾ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਬਹੁਤੇ ਲੋੜਵੰਦਾਂ ਦੇ ਕਾਰਡ
ਨਹੀਂ ਬਣੇ ਹਨ ਪਰ ਕਈ ਸਰਦੇ ਪੁੱਜਦੇ ਘਰਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ । ਬੇਸ਼ੱਕ ਉਹ
ਕਣਕ ਲੈ ਕੇ ਮਹਿੰਗੇ ਮੁੱਲ ਤੇ ਵੇਚਣ ਦੇ ਨਾਲ ਨਾਲ ਆਪਣੇ ਪਸ਼ੂਆਂ ਨੂੰ ਹੀ ਕਿਉਂ ਨਾ
ਪਾਉਦੇ ਹੋਣ । ਜਦ ਇਸ ਸਬੰਧੀ ਫੂਡ ਸਪਲਾਈ ਦੇ ਇਸਪੈਕਟਰ ਰਾਜ ਮਿੱਤਲ ਨਾਲ ਰਾਬਤਾ
ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ‘ਚ ਆ ਚੁੱਕਾ ਹੈ । ਜਲਦ ਹੀ ਇਸ
ਲੋੜਵੰਦ ਪਰਿਵਾਰ ਦਾ ਕਾਰਡ ਬਣਾ ਦਿੱਤਾ ਜਾਵੇਗਾ ।