
ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ ): ਅੱਜ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਲੋੜਵੰਦ ਵਿਦਿਆਰਥੀਆਂ ਲਈ ਕੋਟੀਆਂ ਦਿੱਤੀਆਂ ਗਈਆਂ।
ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਿ੍ੰਸਿਪਲ ਮੈਡਮ ਰਿੰਪਲ ਅਰੋੜਾ ਨੂੰ ਉਹਨਾਂ ਵਿਦਿਆਰਥੀਆਂ ਦੀ ਚੋਣ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਕੋਲ ਕੜਾਕੇ ਦੀ ਠੰਢ ਵਿੱਚ ਘਰੇਲੂ ਤੰਗੀ ਕਾਰਨ ਸਕੂਲ ਯੂਨੀਫ਼ਾਰਮ ਦੀਆਂ ਕੋਟੀਆਂ ਨਹੀਂ ਹਨ ਮੈਡਮ ਵਲੋਂ ਉਹਨਾਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਸਮਾਜਸੇਵੀ ਵਨੀਤ ਸਿੰਗਲਾ ਅਤੇ ਪੁਨੀਤ ਜਿੰਦਲ ਤੋਂ ਮਿਲੇ ਵਿੱਤੀ ਸਹਿਯੋਗ ਨਾਲ ਇਹ ਕੋਟੀਆਂ ਦਿੱਤੀਆਂ ਗਈਆਂ ਹਨ।
ਪਿ੍ੰਸਿਪਲ ਮੈਡਮ ਰਿੰਪਲ ਅਰੋੜਾ ਨੇ ਧੰਨਵਾਦ ਕਰਦਿਆਂ ਕਿਹਾ ਬਿੱਲਕੁਲ ਲੋੜਵੰਦ ਵਿਦਿਆਰਥੀਆਂ ਨੂੰ ਹੀ ਇਹ ਕੋਟੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਵਨੀਤ ਸਿੰਗਲਾ, ਪੁਨੀਤ ਜਿੰਦਲ, ਸੰਜੀਵ ਪਿੰਕਾ ਹਾਜ਼ਰ ਸਨ।
