ਸਰਦੂਲਗੜ/ਝੁਨੀਰ 7 ਨਵੰਬਰ (ਸਾਰਾ ਯਹਾਂ/ਬਲਜੀਤਪਾਲ): ਕਿਸਾਨਾਂ ਨੂੰ ਜਿਥੇ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸਰਕਾਰਾਂ ਤੇ ਸਬੰਧਤ ਮਹਿਕਮੇ ਦੀਆਂ ਨਲਾਇਕੀਆਂ ਕਰਕੇ ਵੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈੰਦਾ ਹੈ। ਜਿਸ ਦੀ ਤਾਜਾ ਉਦਹਾਰਣ ਉੱਡਤ ਬ੍ਰਾਂਚ ਮਾਈਨਰ ਤੇ ਟੇਲ ਤੇ ਪੈੰਦੇ ਪਿੰਡਾਂ ਬਾਜੇਵਾਲਾ, ਬੀਰੇਵਾਲਾ, ਝੇਰਿਆਂਵਾਲੀ ਆਦਿ ਤੋੰ ਲਈ ਜਾ ਸਕਦੀ ਹੈ। ਸਬੰਧਤ ਪਿੰਡਾਂ ਦੇ ਰਹਿਣ ਵਾਲੇ ਕਿਸਾਨ ਆਗੂ ਬਲਵਿੰਦਰ ਸਿੰਘ, ਤੇਜਾ ਸਿੰਘ, ਹਰਤੇਜ ਸਿੰਘ, ਰਾਮ ਸਿੰਘ, ਜੀਵਮਨ ਸਿੰਘ, ਗੁਰਪਿਆਰ ਸਿੰਘ, ਸਾਗਰ ਸਿੰਘ’ਸਤਨਾਮ, ਰਾਜ ਸਿੰਘ, ਮੱਖਣ ਸਿੰਘ’ ਤੇਜ ਸਿੰਘ, ਮਲਕੀਤ ਸਿੰਘ, ਕਿਰਪਾਲ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਗੁਰਨੈਬ ਸਿੰਘ ਆਦਿ ਨੇ ਦੱਸਿਆਂ ਕਿ ਸਾਡੇ ਪਿੰਡਾਂ ਸਮੇਤ ਅੱਧੀ ਦਰਜ਼ਨ ਤੋ ਜਿਆਦਾ ਪਿੰਡਾਂ ਦੇ ਲੋਕ ਸਿੰਚਾਈ ਅਤੇ ਪੀਣ ਲਈ ਉੱਡਤ ਬ੍ਰਾਂਚ ਮਾਇਨਰ ਦੇ ਨਹਿਰੀ ਪਾਣੀ ਤੇ ਹੀ ਨਿਰਭਰ ਹਨ। ਧਰਤੀ ਹੇਠਲਾ ਪਾਣੀ ਪੀਣਯੋਗ ਤੇ ਸਿੰਚਾਈਯੋਗ ਨਾ ਹੋਣ ਕਰਕੇ ਲੋਕ ਧਰਤੀ ਹੇਠਲਾ ਸੋਰੇ ਵਾਲਾ ਦੂਸਿਤ ਪਾਣੀ ਪੀਣ ਲਈ ਤੇ ਸਿੰਚਾਈ ਲਈ ਵਰਤਣ ਵਾਸਤੇ ਮਜਬੂਰ ਹਨ। ਹਾਜਰ ਵਿਆਕਤੀਆਂ ਨੇ ਕਿਹਾ ਕਿ ਨਹਿਰੀ ਪਾਣੀ ਦੇ ਇੱਕੋ-ਇੱਕ ਸਾਧਨ ਇਸ ਊੱਡਤ ਬ੍ਰਾਂਚ ਮਾਇਨਰ ਦਾ ਸਫਾਈ ਪੱਖੋੰ ਬਹੁਤ ਬੁਰਾ ਹਾਲ ਹੈ। ਸਬੰਧਤ ਮਹਿਕਮੇ ਵੱਲੋੰ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਜਿਸ ਖੁਮਿਆਜਾ ਟੇਲ ਤੇ ਪੈੰਦੇ ਪਿਡਾਂ ਨੂੰ ਭੁਗਤਨਾ ਪੈੰਦਾ ਹੈ। ਲੋੜ ਵੇਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈੰਦਾ ਹੈ ਅਤੇ ਮਾਇਨਰ ਦੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਦਿਨਾਂ ਚ ਪਿੱਛ ਮੋਘੇ ਬੰਦ ਹੋਣ ਕਰਕੇ ਮਾਇਨਰ ਸਾਡੇ ਖੇਤਾਂ ਚ ਆਕੇ ਟੁੱਟ ਜਾਂਦੀ ਹੈ ਤੇ ਪੱਕਣ ਤੇ ਆਈਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ। ਉਨਾਂ ਦੱਸਿਆਂ ਕਿ ਸਬੰਧਤ ਪਿੰਡਾਂ ਦੇ ਜਲਘਰ ਵੀ ਇਸ ਮਾਇਨਰ ਤੇ ਹੀ ਨਿਰਭਰ ਹਨ ਪਰ ਨਹਿਰੀ ਪਾਣੀ ਦੀ ਪੂਰੀ ਸਪਲਾਈ ਨਾ ਹੋਣ ਕਰਕੇ ਇੰਨਾਂ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਵੱਡੀ ਸਮੱਸਿਆਂ ਦਾ ਸਾਹਮਣਾ ਕਰਨਾ ਪੈੰਦਾ ਹੈ। ਸੁੱਧ ਪਾਣੀ ਨਾ ਮਿਲਣ ਕਰਕੇ ਲੋਕ ਧਰਤੀ ਹੇਠਲਾ ਦੂਸਿਤ ਪਾਣੀ ਪੀਣ ਲਈ ਮਜਬੂਰ ਹਨ। ਜਿਸ ਕਰਕੇ ਲੋਕ ਭਿਆਨਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਇੰਨਾਂ ਪਿੰਡਾਂ ਦੇ ਲੋਕਾਂ ਵੱਲੋੰ ਆਪਣੇ ਪੱਧਰ ਤੇ ਉੱਡਤ ਬ੍ਰਾਂਚ ਮਾਇਨਰ ਦੀ ਸਿਫਾਈ ਕੀਤੀ ਗਈ ਤਾਂ ਕਿ ਉਨਾਂ ਨੂੰ ਪੀਣ ਅਤੇ ਸਿੰਚਾਈ ਲਈ ਨਹਿਰੀ ਪਾਣੀ ਲਗਾਤਾਰ ਮਿਲਦਾ ਰਹੇ ਪਰ ਸਬੰਧਤ ਮਹਿਕਮੇ ਵੱਲੋਂ ਪੂਰੇ ਪਾਣੀ ਦੀ ਸਪਲਾਈ ਨਹੀ ਦਿੱਤੀ ਜਾਂਦੀ। ਊੱਕਤ ਵਿਆਕਤੀਆਂ ਨੇ ਸਬੰਧਤ ਮਹਿਕਮੇ ਅਤੇ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਮਾਇਨਰ ਚ ਲੋੜ ਅਨੁਸਾਰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਸਮੇ-ਸਮੇੰ ਸਿਰ ਇਸ ਦੀ ਸਫਾਈ ਕਰਵਾਈ ਜਾਵੇ ਤੇ ਨਹਿਰੀ ਪਾਣੀ ਦੀ ਚੋਰੀ ਨੂੰ ਰੋਕਿਆ ਜਾਵੇ। ਉਨਾਂ ਕਿਹਾ ਕਿ ਜੇਕਰ ਸਾਡੀ ਮੁਸਕਿਲ ਵੱਲ ਧਿਆਨ ਨਾ ਦਿੱਤਾ ਗਿਆਂ ਤਾਂ ਮਜਬੂਰੀ ਵੱਸ ਸਾਨੂੰ ਸੰਘਰਸ ਕਰਨਾ ਪਵੇਗਾ।ਕੈਪਸ਼ਨ: ਊੱਡਤ ਬ੍ਰਾਚ ਮਾਇਨਰ ਦੀ ਸਫਾਈ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨ।