ਲੋਕ ਘਿਓ ਦੇ ਭੁਲੇਖੇ ਖਾ ਰਹੇ ਜਹਿਰ, ਹਜ਼ਾਰਾਂ ਲੀਟਰ ਨਕਲੀ ਘਿਓ ਫੜਿਆ, ਮੱਖਣ ਤੇ ਕਰੀਮ ‘ਚ ਪਏ ਕੀੜੇ

0
204

ਯਮੁਨਾਨਗਰ 21 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਯਮੁਨਾਨਗਰ ਦੀ ਲਾਲ ਕਾਲੋਨੀ ਨੇੜੇ ਇੱਕ ਗੁਦਾਮ ‘ਤੇ ਛਾਪੇਮਾਰੀ ਕਰਦਿਆਂ ਹਜ਼ਾਰਾਂ ਲੀਟਰ ਨਕਲੀ ਘਿਓ ਬਰਾਮਦ ਕੀਤਾ ਗਿਆ ਹੈ। ਇਹ ਨਕਲੀ ਘਿਓ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਘਿਓ ‘ਤੇ ਕੋਈ ਮਾਰਕਾ ਨਹੀਂ ਸੀ। ਹਾਲਾਂਕਿ ਗੁਦਾਮ ‘ਚ ਪਏ ਕਰੀਮ ਤੇ ਮੱਖਣ ‘ਚ ਕੀੜੇ ਪਏ ਹੋਏ ਸੀ। ਹਾਲ ਇਹ ਸੀ ਕਿ ਗਪਦਾਮ ‘ਚ ਸਾਮਾਨ ‘ਚੋਂ ਬਦਬੂ ਆ ਰਹੀ ਸੀ। ਇਹ ਵੇਖ ਕੇ ਸੀਐਮ ਫਲਾਇੰਗ ਨੇ ਪੁਲਿਸ ਤੇ ਸਿਹਤ ਵਿਭਾਗ ਨੂੰ ਵੀ ਮੌਕੇ ‘ਤੇ ਬੁਲਾਇਆ।

ਕਈ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਸੀਐਮ ਫਲਾਇੰਗ ਨੇ ਇੱਥੋਂ ਘਿਓ ਬਰਾਮਦ ਕੀਤਾ ਹੈ, ਜਿਸ ਨੂੰ ਬਾਅਦ ‘ਚ ਟੀਮ ਟੋਏ ਵਿੱਚ ਦਬਾਉਣ ਲਈ ਵੀ ਕਹਿ ਰਹੀ ਹੈ। ਜਿਸ ਗੁਦਾਮ ‘ਚੋਂ ਟੀਮ ਨੇ ਦੇਸੀ ਘਿਓ ਬਰਾਮਦ ਕੀਤਾ ਹੈ, ਉਸ ਵਿੱਚ ਵੱਖ-ਵੱਖ ਕਿਸਮਾਂ ਦੇ ਘਿਓ ਪਏ ਹਨ। ਵੱਖ-ਵੱਖ ਬ੍ਰਾਂਡਾਂ ਦਾ ਇਹ ਘਿਓ ਕਾਫ਼ੀ ਸਮੇਂ ਤੋਂ ਇੱਥੇ ਰੱਖਿਆ ਹੋਇਆ ਹੈ।

ਗੁਦਾਮ ਦੇ ਮਾਲਕ ਦੀ ਮੰਨੀਏ ਤਾਂ, ਜਿਸ ਘਿਓ ਨੂੰ ਅਧਿਕਾਰੀਆਂ ਨੇ ਨਕਲੀ ਕਿਹਾ ਹੈ, ਦਰਸਾਲ ਇਸ ਦੀ ਐਕਸਪਾਈਰੀ ਖਤਮ ਹੋ ਗਈ ਹੈ ਤੇ ਜਿਸ ਕਰੀਮ ‘ਚ ਕੀੜੇ ਦੱਸੇ ਜਾ ਰਹੇ ਹਨ, ਉਹ ਕੰਪਨੀ ਨੂੰ ਵਾਪਸ ਕਰਨ ਲਈ ਕਿਹਾ ਹੋਇਆ ਸੀ ਪਰ ਉਹ ਇਸ ਨੂੰ ਵਾਪਸ ਲੈਣ ਲਈ ਨਹੀਂ ਆਏ, ਜਿਸ ਕਰਕੇ ਇਹ ਇੱਥੇ ਹੀ ਪਿਆ ਹੈ।

LEAVE A REPLY

Please enter your comment!
Please enter your name here