*ਲੋਕ ਕਰ ਰਹੇ ਹਨ ਐਂਟੀ ਬਾਇਓਟਿਕ ਦਵਾਈਆਂ ਦਾ ਦੁਰਪਯੋਗ-ਸਿਵਲ ਸਰਜਨ*

0
32

ਫਗਵਾੜਾ 26 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਐਂਟੀ ਬਾਇਓਟਿਕ ਦਵਾਈਆਂ ਦਾ ਪ੍ਰਯੋਗ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਨਹੀਂ ਕਰਨਾ ਚਾਹੀਦਾ ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਨੇ ਐਂਟੀਬਾਇਓਟਿਕ ਜਾਗਰੂਕਤਾ ਹਫਤਾ ਤਹਿਤ ਕਰਵਾਏ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਐਂਟੀ ਮਾਈਕਰੋਬਿਲ ਪ੍ਰਤੀਰੋਧ ਰੋਕਥਾਮ ਅਤੇ ਨਿਯੰਤਰਣ ਜਾਗਰੂਕਤਾ ਹਫਤੇ ਤਹਿਤ ਕਰਵਾਏ ਇਸ ਪ੍ਰੋਗਰਾਮ ਵਿਚ ਸਿਵਲ ਹਸਪਤਾਲ ਦੇ ਮੈਡੀਕਲ ਅਫਸਰਾਂ ਨਰਸਿੰਗ ਸਟਾਫ਼ ਆਦਿ ਨੇ ਹਿੱਸਾ ਲਿਆ। ਇਸ ਦੌਰਾਨ ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਇਹ ਵੀ ਕਿਹਾ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀਰੋਧ ਬਣ ਰਹੇ ਹਨ ਕਿਉਂਕਿ ਲੋਕਾਂ ਵੱਲੋਂ ਇਹਨਾਂ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ਮੋਕੇ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾਕਟਰ ਅਰਸ਼ਬੀਰ ਕੌਰ ਤੇ ਮਾਈਕਰੋ ਬਾਇਓਲੋਜਸਟ ਡਾਕਟਰ ਰਮਨਪ੍ਰੀਤ ਕੌਰ ਨੇ ਜ਼ੋਰ ਦਿੱਤਾ ਕਿ ਡਾਕਟਰ ਸਲਾਹ ਨਾਲ ਐਂਟੀਬਾਇਓਟਿਕ ਦਵਾਈਆਂ ਦਾ ਕੋਰਸ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਜੁਕਾਮ ਫਲੂ ਜਾਂ ਵਾਇਰਲ ਦੌਰਾਨ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਐਂਟੀ ਬਾਇਓਟਿਕ ਨਹੀਂ ਲੈਣਾ ਚਾਹੀਦਾ ਹੈ ਇਹੀ ਨਹੀਂ ਮਰੀਜ਼ਾਂ ਨੂੰ ਖੁਦ ਕੈਮਿਸਟ ਦੀਆਂ ਦੁਕਾਨਾਂ ਤੋਂ ਐਂਟੀਬਾਇਓਟਿਕ ਦਵਾਈਆਂ ਲੇ ਕੇ ਖਾਣ ਤੇ ਵੀ ਚਿੰਤਾ ਜਤਾਈ ਗਈ। ਇਸ ਮੋਕੇ ਤੇ ਜਿਲਾ ਸਿਹਤ ਅਫ਼ਸਰ ਡਾਕਟਰ ਰਾਜੀਵ ਪ੍ਰਾਸ਼ਰ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਰਮਿੰਦਰ ਕੌਰ,ਡਾਕਟਰ ਸਿੰਮੀ ਧਵਨ ਡਾਕਟਰ ਅਮਨਜੋਤ ਕੌਰ ਤੋਂ ਇਲਾਵਾ ਹੋਰ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਇਸ ਸੰਬਧ ਚ ਇਕ ਪੋਸਟਰ ਮੇਕਿੰਗ ਮੁਕਾਬਲਾ ਵੀ ਮੰਡੀ harding ਗੰਜ ਸਕੂਲ ਵਿਖੇ ਕਰਵਾਇਆ ਗਿਆ ਡਇਸ ਦੌਰਾਨ ਵਿਦਿਆਰਥੀਆਂ ਨੂੰ ਐਂਟੀਬਾਇਓਟਿਕ ਦਵਾਈਆਂ ਦੇ ਸਹੀ ਉਪਯੋਗ ਬਾਰੇ ਜਾਗਰੂਕ ਵੀ ਕੀਤਾ ਗਿਆ 

LEAVE A REPLY

Please enter your comment!
Please enter your name here