*ਲੋਕਾਂ ਨੂੰ ਨਹੀਂ ਕੋਰੋਨਾ ਦੀ ਪ੍ਰਵਾਹ, ਕੈਪਟਨ ਸਰਕਾਰ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ*

0
71

ਬਟਾਲਾ 04 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਕਹਿਰ ਵਿਚਾਲੇ ਜਿੱਥੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਬਟਾਲਾ ਦੀ ਸਬਜ਼ੀ ਮੰਡੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੰਜਾਬ ਸਰਕਾਰ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪਾਬੰਦੀਆਂ ਸਖ਼ਤ ਕਰਨ ਦਾ ਐਲਾਨ ਕਰਦੀ ਹੈ ਪਰ ਇਹ ਪਾਬੰਦੀਆਂ ਜ਼ਿਮਨੀ ਪੱਧਰ ਤੇ ਉਸ ਢੰਗ ਨਾਲ ਲਾਗੂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ।

ਪੰਜਾਬ ਸਰਕਾਰ ਅਪੀਲ ਕਰ ਰਹੀ ਹੈ ਕਿ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਡੱਬਲ ਮਾਸਕ ਪਾਓ, ਪਰ ਬਟਾਲਾ ਵਿੱਚ ਤਾਂ ਲੋਕ ਇੱਕ ਮਾਸਕ ਪਾਉਣ ਨੂੰ ਵੀ ਤਿਆਰ ਨਹੀਂ। ਮੰਡੀ ਵਿੱਚ ਨਾ ਤਾਂ ਕੋਈ ਸੋਸ਼ਲ ਡਿਸਟੈਂਸਿੰਗ ਹੈ ਤਾਂ ਨਹੀਂ ਕੋਈ ਕੋਰੋਨਾ ਨਿਯਮ। ਪ੍ਰਸ਼ਾਸਨ ਇਸ ਸਭ ਵਿਚਾਲੇ ਕੁੰਭਕਰਨੀ ਨੀਂਦ ਵਿੱਚ ਹੈ ਜਾਂ ਫੇਰ ਉਸਨੂੰ ਇਹ ਉਲੰਘਣਾ ਨਜ਼ਰ ਨਹੀਂ ਆ ਰਹੀ।

ਮੰਡੀ ਤੋਂ ਕੁਝ ਹੀ ਕੱਦਮ ਦੀ ਦੂਰੀ ਤੇ ਬਟਾਲਾ ਪੁਲਿਸ ਦੇ ਸੀਆਈਏ ਸਟਾਫ ਦਾ ਥਾਣਾ ਹੈ ਪਰ ਰੋਜ਼ਾਨਾ ਸਵੇਰੇ ਮੰਡੀ ਵਿੱਚ ਲੱਗਣ ਵਾਲੀ ਭੀੜ ਤੇ ਨਿਯਮਾਂ ਦੀਆਂ ਉੱਡਦੀਆਂ ਧੱਜੀਆਂ ਪੁਲਿਸ ਦੀਆਂ ਨਜ਼ਰਾਂ ‘ਚ  ਨਹੀਂ ਆ ਰਹੀਆਂ।

ਸਬਜ਼ੀ ਮੰਡੀ ਬਟਾਲਾ ਵਿੱਚ ਸਬਜ਼ੀ ਵੇਚਣ ਅਤੇ ਖਰੀਦਣ ਪਹੁੰਚੇ ਲੋਕਾਂ ਦਾ ਕਹਿਣਾ ਹੈ ਕੇ ਸਰਕਾਰੀ ਹਦਾਇਤਾਂ ਕੇਵਲ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਵਿਚ ਹੀ ਨਜ਼ਰ ਆਉਂਦੀਆਂ ਹਨ ਪਰ ਜ਼ਮੀਨੀ ਪੱਧਰ ਤੇ ਉਹ ਹਦਾਇਤਾਂ ਕੀਤੇ ਵੀ ਨਜ਼ਰ ਨਹੀਂ ਆਉਂਦੀਆਂ ਤੇ ਉਨ੍ਹਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਸਬਜ਼ੀ ਮੰਡੀ ਵਿਚ ਨਹੀਂ ਪਹੁੰਚਦਾ।

ਇਸ ਸਬੰਧੀ ਡੀਸੀ ਗੁਰਦਾਸਪੂਰ ਮੁੰਹਮਦ ਅਸ਼ਫਾਕ ਨੇ ਕਿਹਾ, “ਮੈਂ ਮੰਡੀ ਅਫਸਰ ਦੀ ਡਿਊਟੀ ਲਗਾ ਰਿਹਾ ਹਾਂ ਅਤੇ ਨਾਲ ਹੀ ਮੈਂ ਖੁਦ ਬਟਾਲਾ ਅਤੇ ਗੁਰਦਾਸਪੁਰ ਦੀ ਮੰਡੀ ਦਾ ਦੌਰਾ ਵੀ ਕਰਾਂਗਾ। ਪੁਲਿਸ ਨੂੰ ਵੀ ਕਿਹਾ ਗਿਆ ਹੈ, ਕਿ ਉਹ ਮੰਡੀ ਵਿੱਚ ਜਾਕੇ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕੱਟੇ।”

LEAVE A REPLY

Please enter your comment!
Please enter your name here