
ਮਾਨਸਾ 5 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਮਕਸਦ ਹੈ ਤਾਂ ਜੋ ਲੋੜਵੰਦ ਵਿਅਕਤੀਅਾਂ ਦੀ ਜਿੰਦਗੀ ਨੂੰ ਅਾਪਣੇ ਤਿਲਫੁਲ ਨਾਲ ਕੁਝ ਸੁਖਾਲਾ ਕੀਤਾ ਜਾ ਸਕੇ।
ੳੁਕਤ ਵਿਚਾਰਾਂ ਦਾ ਪ੍ਰਗਟਾਵਾ ਅਾਸਰਾ ਫਾੳੁਂਡੇਸ਼ਨ ਦੀ ਮੁੱਖੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਜਿਲੇ ਦੇ ਭੈਣੀਬਾਘਾ, ਮਾਨਬੀਬੜੀਅਾਂ , ਫਫੜੇ ਭਾੲੀਕੇ, ਫਰਵਾਹੀ ਅਾਦਿ ਿਪੰਡਾਂ ਵਿਚ ਲੋੜਵੰਦ ਲੋਕਾਂ ਨੂੰ ਅੱਖਾਂ ਦੇ ਕੈਂਪਾਂ ਦੌਰਾਨ ਅੈਨਕਾਂ ਵੰਡਦਿਅਾਂ ਕੀਤਾ ਹੈ। ੳੁਹਨਾਂ ਕਿਹਾ ਕਿ ਲੋੜਵੰਦ ਲੋਕਾਂ ਦੀ ਸੇਵਾ ਕਰਕੇ ੳੁਹਨਾਂ ਦੀ ਰੂਹ ਨੂੰ ਸਕੂਨ ਮਿਲਦਾ ਹੈ। ੳੁਹਨਾਂ ਕਿਹਾ ਕਿ ਜਿੱਥੇ ੳੁਹ ਲੋੜਵੰਦ ਲੋਕਾਂ ਦੀ ਸੇਵਾ ਕਰਨ ਲੲੀ ਹਮੇਸ਼ਾਂ ਤਤਪਰ ਰਹਿੰਦੇ ਹਨ ੳੁਥੇ ਹੀ ਪਾਰਟੀ ਵੱਲੋਂ ੳੁਹਨਾਂ ਦੀ ਜੋ ਵੀ ਡਿੳੁਟੀ ਲਗਾੲੀ ਜਾਂਦੀ ਹੈ ੳੁਹ ੳੁਸਨੂੰ ਤਨਦੇਹੀ ਨਾਲ ਨਿਭਾੳੁਂਦੇ ਹਨ ਅਤੇ ਅਾੳੁਣ ਵਾਲੇ ਦਿਨਾਂ ‘ਚ ਵੀ ਪਾਰਟੀ ਜੋ ਡਿੳੁਟੀ ਲਗਾਵੇਗੀ ੳੁਸਨੂੰ ਤਨਦੇਹੀ ਨਾਲ ਨਿਭਾੳੁਣਗੇ। ਿੲਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਰਸ਼ਸੀਪ ਸਿੰਘ ਮਾੲੀਕਲ ਗਾਗੋਵਾਲ, ਕਿਰਨਦੀਪ ਕੌਰ ਬਰਾੜ, ਗੁਰਪ੍ਰੀਤ ਸਿੰਘ ਵਿੱਕੀ, ਧਨਜੀਤ ਸਿੰਘ, ਨੱਥਾ ਸਿੰਘ ਭੈਣੀ, ਬਬਲਾ ਭੈਣੀ, ਬਲਦੇਵ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ , ਮਨਦੀਪ ਕੌਰ ਸਰਪੰਚ , ਕਮਲ ਚੂਨੀਅਾ, ਕਾਲਾ ਸਿੰਘ ਭੈਣੀਬਾਘਾ , ਿੲਕਬਾਲ ਸਿੰਘ ਫਫੜੇ, ਪ੍ਰਭਜੋਤ.ਸਿੰਘ ਡੀਨੂੰ, ਨਿਰਮਲ ਬਿੱਟੂ, ਬਲਦੇਵ ਸਿੰਘ ਫਰਵਾਹੀ, ਗੁਰਪ੍ਰੀਤ ਸਿੰਘ ਫਰਵਾਹੀ , ਚੰਨਪ੍ਰੀਤ ਸ਼ਰਮਾ ਅਾਦਿ ਕਾਂਗਰਸੀ ਅਾਗੂ ਹਾਜਰ ਸਨ।
