
03,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਬੇ-ਲਗਾਮ ਹੋਈ ਮਹਿੰਗਾਈ ਕਾਰਨ ਇਸ ਸਮੇਂ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ 12 ਦਿਨਾਂ ਲਗਾਤਾਰ 10ਵਾਰ ਵਧ ਗਈਆਂ ਹਨ। ਪੈਟਰੋਲ ਪੰਪਾਂ ‘ਤੇ ਖੜ੍ਹੇ ਲੋਕ ਕੇਂਦਰ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਹੁਣ ਤਾਂ ਸਮਝ ਨਹੀਂ ਆਉਂਦੀ ਕਿ ਪਰਿਵਾਰ ਚਲਾਈਏ ਜਾਂ ਗੱਡੀਆਂ। ਜਿਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹੁਣ ਉਥੇ ਹੀ ਹੁਣ CNG ਗੈਸ ਦੀਆਂ ਕੀਮਤਾਂ ਵੀ ਕੱਲ੍ਹ ਰਾਤ 8 ਰੁਪਏ ਵਧ ਗਈਆਂ ਹਨ।
