ਲੋਕਾਂ ‘ਚ ਜਾਗਰੂਕਤਾ ਫੈਲਾਉਣ ਸਾਈਕਲ ‘ਤੇ ਨਿਕਲੇ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਹੋਰਾਂ ਸੂਬਿਆਂ ਦਾ ਹਾਲ, ਕਿਸਾਨੀ ਲਹਿਰ ਦੀ ਅੱਗ ਤੇਜ਼

0
14

ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸ੍ਰੀ ਮੁਕਤਸਰ ਸਾਹਿਬ ਦੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਅਨੌਖੀ ਪਹਿਲ ਕੀਤੀ ਗਈ। ਉਹ ਸਮਾਜਿਕ ਸੰਦੇਸ਼ ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ਿਆਂ ਤੋਂ ਰਹਿਤ ਦੇਸ਼ ਤੇ ਵਾਤਾਵਰਣ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿਛਲੇ ਮਹੀਨੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਦੀ ਸਾਈਕਲ ਯਾਤਰਾ ‘ਤੇ ਨਿਕਲੇ, ਜੋ ਅੱਜ ਕਰੀਬ ਇਕ ਮਹੀਨੇ ਬਾਅਦ ਪੂਰੀ ਹੋ ਗਈ ਹੈ।

ਲੋਕਾਂ 'ਚ ਜਾਗਰੂਕਤਾ ਫੈਲਾਉਣ ਸਾਈਕਲ 'ਤੇ ਨਿਕਲੇ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਹੋਰਾਂ ਸੂਬਿਆਂ ਦਾ ਹਾਲ, ਕਿਸਾਨੀ ਲਹਿਰ ਦੀ ਅੱਗ ਤੇਜ਼

ਆਪਣੀ ਸਾਇਕਲ ਯਾਤਰਾ ਪੂਰੀ ਕਰਕੇ ਉਹ ਅੱਜ ਬਠਿੰਡਾ ਪਹੁੰਚੇ। ਕਿਸਾਨ ਅੰਦੋਲਨ ‘ਤੇ ਬੋਲਦਿਆਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਿਰਫ ਪੰਜਾਬ ਵਿੱਚ ਜੀ ਨਹੀਂ ਸਗੋਂ ਉਨ੍ਹਾਂ ਅਰੁਣਾਚਲ ਅਤੇ ਅਸਾਮ ‘ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਅੰਦੋਲਨ ਦੇਖਿਆ। ਉੱਥੋਂ ਦੇ ਕਿਸਾਨਾਂ ਨੇ ਵੀ ਸੂਬੇ ਨੂੰ ਪੂਰੀ ਤਰ੍ਹਾਂ ਬੰਦ ਰੱਖ ਕੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here