ਮਾਨਸਾ 18 ਮਈ 2020 (ਸਾਰਾ ਯਹਾ/ ਬਲਜੀਤ ਸ਼ਰਮਾ ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਜ਼ਿਲਾ ਵਾਸੀਆਂ ਨੂੰ ਇਸ ਵਾਇਰਸ ਤੋਂ
ਬਚਾਈ ਰਖਣ ਲਈ ਜ਼ਿਲਾ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ’ਤੇ ਨਿਵੇਕਲੀਆਂ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ,
ਇਸੇ ਲੜੀ ਤਹਿਤ ਲੋਕਡਾਊਨ-4 ਦੌਰਾਨ ਕੋਵਿਡ-19 ਦੇ ਫੈਲਾਓ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅਜ 4 ਨੁਕਤਿਆਂ ਵਾਲੀ ਇਕ ਜਨਤਕ ਮੁਹਿੰਮ
ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਪੰਜਾਬ ਵਿੱਚ ਕਰਫਿਊ ਖਤਮ ਕਰਨ
ਉਪਰੰਤ ਕੋਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਦੇ ਮੱਦੇ-ਨਜ਼ਰ ਲੌਕਡਾਊਨ-4 ਲਾਗੂ ਕੀਤਾ ਗਿਆ ਹੈ। ਇਸ ਲੌਕਡਾਊਨ-4 ਦੇ ਸਮੇਂ ਦੌਰਾਨ ਆਮ
ਲੋਕਾਂ ਵੱਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਸ ਨੂੰ ਮੁੱਖ ਰਖਦੇ ਹੋਏ ਜਿਲਾ ਪੁਲਿਸ ਮਾਨਸਾ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਫੈਲਾਉ ਤੋਂ ਸੁਚੇਤ ਕਰਨ ਲਈ ਅੱਜ ਇੱਕ ਜਨਤਕ ਮੁਹਿੰਮ ਦੀ
ਸ਼ੁਰੂਆਤ ਕੀਤੀ ਗਈ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਭਾਵੇਂ ਜਨ-ਹਿੱਤ ਨੂੰ ਮੁੱਖ ਰਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ
ਵਿਚੋਂ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਕੋਵਿਡ-19 ਦੇ ਸੰਭਾਵੀ ਖਤਰੇ ਨੂੰ ਮੁੱਖ ਰਖਦੇ ਹੋਏ 31 ਮਈ ਤੱਕ ਰਾਜ ਵਿੱਚ ਲੋਕਡਾਊਨ-4 ਲਾਗੂ ਕਰ
ਦਿੱਤਾ ਗਿਆ ਹੈ। ਉਨਾਂ ਦਸਿਆ ਕਿ ਕੋਵਿਡ-19 ਦੇ ਫੈਲਣ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਸਮੇਂ ਦੌਰਾਨ ਸਮੂਹ ਜ਼ਿਲਾ ਵਾਸੀਆਂ ਨੂੰ
ਇਹ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਦੀ ਵਰਤੋਂ ਸਖਤੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਡਾਇਰੈਕਟਰ ਜਨਰਲ
ਆਫ ਪੁਲਿਸ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲੇ ਵਿੱਚ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ
ਆਮ ਲੋਕ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਮਾਨਸਾ ਦੀਆਂ ਕੁੱਝ ਜਥੇਬੰਦੀਆਂ ਜਿੰਨਾਂ ਵਿੱਚ ਕਰਿਆਨਾ, ਮੈਡੀਕਲ ਅਤੇ ਹੋਰ ਯੂਨੀਅਨਾਂ
ਸ਼ਾਮਲ ਹਨ, ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ। ਉਨਾਂ ਦਸਿਆ ਇਸ ਚੌਥੇ
ਲਾਕਡਾਊਨ ਦੌਰਾਨ 4 ਸਾਵਧਾਨੀਆਂ ਅਤਿਅੰਤ ਮਹੱਤਵਪੂਰਣ ਹਨ, ਜਿਨਾਂ ਦਾ ਪਾਲਣ ਕਰਕੇ ਇਸ ਬਿਮਾਰੀ ਨੂੰ ਮਾਤ ਦਿਤੀ ਜਾ ਸਕਦੀ । ਡਾ.
ਭਾਰਗਵ ਨੇ ਦਸਿਆ ਕਿ ਘਰ ਰਹੋ ਸੁਰੱਖਿਅਤ ਰਹੋ, ਜੇ ਬਾਹਰ ਹੋ ਤਾਂ ਹਰ ਇੱਕ ਨਾਲ 2 ਮੀਟਰ ਦਾ ਫਾਸਲਾ ਬਣਾ ਕੇ ਰੱਖੋ, ਮੂੰਹ ’ਤੇ ਮਾਸਕ ਪਹਿਨੋ
ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ ਇਨਾਂ ਚਾਰ ਨੁਕਤਿਆਂ ਦਾ ਪਾਲਣ ਹਰੇਕ ਵਿਅਕਤੀ ਨੂੰ ਲਾਜ਼ਮੀ
ਕਰਨਾ ਚਾਹੀਦਾ।
ਡਾ. ਭਾਰਗਵ ਨੇ ਦਸਿਆ ਕਿ ਇਸ ਮੁਹਿੰਮ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਇੰਨਾਂ ਸਾਵਧਾਨੀਆਂ ਨੂੰ ਰੋਜ਼-ਮਰਾ ਦੀ ਜ਼ਿੰਦਗੀ ਵਿੱਚ
ਸ਼ਾਮਲ ਕਰਨ ਲਈ ਇੰਨਾਂ ਨੂੰ ਸਲੋਗਨ ਵਜੋਂ ਕੱਪੜਿਆਂ ’ਤੇ ਅੰਕਿਤ ਕੀਤਾ ਗਿਆ । ਉਨਾਂ ਦਸਿਆ ਕਿ ਇਸ ਤੋਂ ਇਲਾਵਾ ਸਾਵਧਾਨੀਆਂ ਦੀਆਂ
ਹਦਾਇਤਾਂ ਦੇ ਪੈਂਫਲੇਟ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਇਸਦੀ ਪਿ੍ਰੰਟ ਕਾਪੀਆਂ ਅਤੇ ਸਾਫਟ ਕਾਪੀਆਂ ਵੀ.ਪੀ.ਓਜ਼. ਰਾਹੀਂ ਅਤੇ ਸੋਸ਼ਲ
ਮੀਡੀਆ/ਵੱਟਸਐਪ ਰਾਹੀਂ ਵੱਡੇ ਪੱਧਰ ’ਤੇ ਤਕਸੀਮ ਕੀਤੀਆਂ ਗਈਆਂ, ਜਿੰਨਾਂ ਦਾ ਅੰਕੜਾ ਤਕਰੀਬਨ 50,000 ਬਣਦਾ ਹੈ।
ਐਸ.ਐਸ.ਪੀ. ਨੇ ਜ਼ਿਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਸਮੂਹ ਲੋਕਾਂ ਵੱਲੋਂ ਜਿਲਾ ਪੁਲਿਸ ਨੂੰ ਪੂਰਾ
ਸਹਿਯੋਗ ਦਿੱਤਾ ਗਿਆ ਹੈ, ਜਿਸ ਕਾਰਨ ਜਿਥੇ ਜ਼ਿਲਾ ਪੁਲਿਸ ਪਿੰਡਾਂ ਤੇ ਵਾਰਡਾਂ ਵਿੱਚ ਪੁਲਿਸ ਵੀ.ਪੀ.ਓਜ਼ ਦੀ ਤਾਇਨਾਤੀ ਕਰਕੇ ਆਮ ਲੋਕਾਂ ਦੀ
ਸਹਿਮਤੀ ਨਾਲ ਕਰਫਿਊ ਲਗਾਉਣ ਵਿੱਚ ਸਫਲ ਹੋਈ ਹੈ, ਉਥੇ ਵੀ.ਪੀ.ਓਜ਼ ਰਾਹੀਂ ਹੋਰ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦ ਲੋਕਾਂ ਤੱਕ
ਜਰੂਰੀ ਵਸਤਾਂ ਜਾਂ ਸੇਵਾਵਾਂ ਪਹੁੰਚਾਉਣਾ, ਬੁਢਾਪਾ, ਵਿਧਵਾ, ਅੰਗਹੀਣ, ਅਨਾਥ ਪੈਨਸ਼ਨਾਂ ਦੀ ਲਾਭਪਾਤਰੀਆਂ ਦੇ ਘਰਾਂ ਤੱਕ ਬਿਨਾਂ ਦੇਰੀ ਵੰਡ
ਕਰਨੀ, ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਅਤੇ ਡਾਕਟਰੀ ਸਹੂਲਤ ਉਪਲਬਧ ਕਰਵਾਉਣੀ, ਕਰਫਿਊ ਦੌਰਾਨ ਜਨਮ ਦਿਨ ਕੇਕ ਪਹੁੰਚਾਉਣ ਵਿਚ
ਸਫਲ ਹੋਈ।
ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਉਨਾਂ ਦੀਆਂ ਸਬਜ਼ੀਆਂ ਦੀ ਵਿਕਰੀ ਦਾ ਪ੍ਰਬੰਧ ਕਰਨ ਦੇ ਨਾਲ
ਨਾਲ ਮੰਡੀਆਂ ਵਿੱਚ ਕਣਕ ਦੀ ਖਰੀਦ ਸਮੇਂ ਸੁਚੱਜੇ ਪ੍ਰਬੰਧ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਨੂੰ
ਅਪੀਲ ਕਰਕੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਖੜੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਪ੍ਰਣ ਕਰਨ ਵਰਗੇ ਲੋਕ ਭਲਾਈ ਦੇ ਕੰਮ ਕਰਨ ਵਿੱਚ ਅਤੇ
ਹੁਣ ਵੱਡੇ ਜਨਤਕ ਪੱਧਰ ’ਤੇ ਇਹ ਵਿਸ਼ਾਲ ਜਨਤਕ ਮੁਹਿੰਮ ਚਲਾਉਣ ਵਿੱਚ ਜਿਲਾ ਪੁਲਿਸ ਸਫਲ ਹੋ ਸਕੀ ਹੈ।