*ਲੇਬਰ ਦਫ਼ਤਰ ਪੀੜਤ ਲੋਕਾਂ ਨੂੰ ਇੰਨਸਾਫ ਦੇਣ ਦੀ ਬਜਾਏ ਉਲਟਾ ਖੱਜਲ ਕਰ ਰਿਹਾ ਹੈ, ਪ੍ਰਸ਼ਾਸਨ ਤੇ ਸਰਕਾਰ ਬੇਖ਼ਬਰ:-ਚੋਹਾਨ/ਉੱਡਤ*

0
39

ਮਾਨਸਾ 7 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਮਾਨਦਾਰੀ ਦਾ ਝੂਠੇ ਪ੍ਰਚਾਰ ਕਰਕੇ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਸਰਕਾਰ ਆਪਕੇ ਦੁਆਰ ਦਾ ਪ੍ਰਚਾਰ ਨਿਰਾ ਝੂਠ ਜਾਪ ਰਿਹਾ ਹੈ ਕਿਉਂਕਿ ਆਪਣੇ ਹੱਕ ਮੰਗ ਰਹੇ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਮਾਨਸਾ ਲੇਬਰ ਦਫ਼ਤਰ, ਖੱਜਲ ਕਰ ਰਿਹਾ ਹੈ ,ਨਿਜ਼ਮਾਂ ਦੇ ਉਲਟ ਗੁੰਮਰਾਹ ਕਰਦੈ, ਬੇਬੱਸ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਨਿਰਾਸ਼ਤਾ ਪੱਲੇ ਪੈ ਰਹੀ ਹੈ। ਉਸਾਰੀ ਕਾਮਿਆਂ ਦੀ ਸਹੂਲਤਾਂ ਸਮੇਤ ਕਾਪੀਆਂ ਬਣਾਉਣ ਲਈ ਪੂਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਪੂਰੀ ਤਰ੍ਹਾਂ ਬੇਖ਼ਬਰ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਭੀਖੀ ਦੇ ਆਰਾ ਵਰਕਰਾਂ ਨੂੰ ਲੇਬਰ ਮਹਿਕਮੇ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ, ਦਫਤਰ ਕਾਰਵਾਈ ਅਮਲ ਵਿੱਚ ਲਿਆਉਣ ਦੀ ਬਜਾਏ ਪੱਲਾ ਝਾੜ ਕੇ ਮਸਲੇ ਨੂੰ ਲਮਕਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਨੇਕਾਂ ਮਸਲਿਆਂ ਵਿੱਚ ਮਿਲ ਰਹੀ ਨਿਰਾਸ਼ਤਾ ਤੋਂ ਖ਼ਫ਼ਾ ਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਏਗਾ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਲੇਬਰ ਦਫ਼ਤਰ ਦੀ ਪੀੜਤ ਲੋਕਾਂ ਤੇ ਕੀਤੀ ਜਾਂਦੀ ਧੱਕੇ ਸ਼ਾਹੀ ਨੂੰ ਰੋਕਿਆ ਜਾਵੇ।
ਏਟਕ ਤੇ ਮੁਲਾਜ਼ਮ ਆਗੂ ਕਰਨੈਲ ਸਿੰਘ ਭੀਖੀ ਨੇ ਪੀੜਤ ਕੁਲਦੀਪ ਸਿੰਘ ਭੀਖੀ ਨੂੰ ਹੈਰਾਨ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਕਿ ਕਰੋਨਾ ਸਮੇਂ ਤੋਂ ਆਪਣਾ ਮਿਹਨਤਾਨਾ ਲੈਣ ਸਬੰਧੀ ਦਰਖਾਸਤ ਦਿੱਤੀ ਹੋਈ ਹੈ ਪ੍ਰੰਤੂ ਲੰਮੇਂ ਸਮੇਂ ਕੋਈ ਇਨਸਾਫ ਨਹੀਂ ਮਿਲਿਆ ਉਲਟਾ ਮਹਿਕਮੇ ਵੱਲੋਂ ਸਮਝੌਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।ਇਸ ਮੌਕੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਲਾਭ ਸਿੰਘ ਮੰਢਾਲੀ,ਸੁਖਦੇਵ ਸਿੰਘ ਮਾਨਸਾ, ਸੁਖਦੇਵ ਪੰਧੇਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਮਾਓ ਆਦਿ ਆਗੂਆਂ ਨੇ ਲੇਬਰ ਦਫ਼ਤਰ ਦੀ ਬੇਇਨਸ਼ਾਫੀ ਖਿਲਾਫ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਦਾ ਸੱਦਾ ਦਿੱਤਾ ਗਿਆ।

LEAVE A REPLY

Please enter your comment!
Please enter your name here