
ਲੁਧਿਆਣਾ03,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਦੇ ਲੁਧਿਆਣਾ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ 24 ਘੰਟਿਆਂ ‘ਚ 4 ਫਲਾਇਟਾਂ ‘ਚ ਬੰਬ ਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਧਮਕੀ ਭਰਿਆ ਫੋਨ ਏਅਰਪੋਰਟ ਦੇ ਮੈਨੇਜੇਰ ਨੂੰ ਕੀਤਾ ਗਿਆ।
ਇਹ ਧਮਕੀ ਕਿਸ ਨੇ ਦਿੱਤੀ ਹੈ, ਅਜੇ ਤਕ ਪਤਾ ਨਹੀਂ ਚੱਲ ਸਕਿਆ। ਧਮਕੀ ਕਰੀਬ ਦੋ ਹਫਤੇ ਪਹਿਲਾਂ ਏਅਰਪੋਰਟ ਦੇ ਅਸਿਸਟੈਂਟ ਮੈਨੇਜਰ ਨੂੰ ਫੋਨ ‘ਤੇ ਦਿੱਤੀ ਗਈ ਸੀ। ਫੋਨ ਆਉਣ ਤੋਂ ਤੁਰੰਤ ਬਾਅਦ ਏਅਰਪੋਰਟ ‘ਤੇ ਸੁਰੱਖਿਆ ਵਿਵਸਥਾ ਖੜੀ ਕਰ ਦਿੱਤੀ ਗਈ ਸੀ ਤੇ ਹਰ ਸ਼ੱਕੀ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ।
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਦੋ ਹਫਤਿਆਂ ਦੀ ਲੰਬੀ ਜਾਂਚ ਮਗਰੋਂ ਅਸਿਸਟੈਂਟ ਮੈਨੇਜਰ ਪਵਨ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਮਾਮਲੇ ਦੀ ਜਾਂਚ ਵਿਚ ਜੁੱਟੀ ਹੈ।
