*ਲੁਧਿਆਣਾ ਸਿਵਲ ਹਸਪਤਾਲ ‘ਚੋਂ ਮਿਆਦ ਲੰਘੀ ਦਵਾਈਆਂ ਦੀ ਖੇਪ ਬਰਾਮਦ, ਜਾਂਚ ਦੇ ਹੁਕਮ*

0
48

ਲੁਧਿਆਣਾ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਥੋਂ ਦਾ ਸਿਵਲ ਹਸਪਤਾਲ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਮਿਲੀ ਵੱਡੀ ਖੇਪ ਦਾ ਹੈ ਜਿਸ ਵਿੱਚ ਜ਼ਿਆਦਾਤਰ ਦਵਾਈਆਂ ਦੀ ਮਿਆਦ ਲੰਘ ਚੁੱਕੀ ਹੈ।

ਵੱਡੀ ਤਾਦਾਦ ਵਿਚ ਖਾਲੀ ਸਰਿੰਜਾਂ, ਇੰਜੈਕਸ਼ਨ, ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ‘ਚ ਬਰਾਮਦ ਹੋਏ ਹਨ ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਦਕਿ ਇਸ ਮਾਮਲੇ ਦੇ ਐਸਐਮਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇਗੀ।  

ਬਰਾਮਦ ਹੋਈ ਦਵਾਈਆਂ ਦੀ ਵੱਡੀ ਖੇਪ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਨੂੰ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਮੇਂ ਸਿਰ ਸਟਾਕ ਦੇ ਰੂਪ ਚ ਮੁਹੱਈਆ ਕਰਾਈਆਂ ਜਾਂਦੀਆਂ ਹਨ। ਜਿਸ ਦਾ ਪੂਰਾ ਵੇਰਵਾ ਸਬੰਧਤ ਹਸਪਤਾਲ ਨੂੰ ਦੇਣਾ ਪੈਂਦਾ ਹੈ। ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ ਪੰਜ ਪੰਜ ਛੇ ਛੇ ਸਾਲ ਇਹ ਦਵਾਈਆਂ ਪੁਰਾਣੀਆਂ ਹਨ। ਐਸਐਮਓ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

ਉਥੇ ਹੀ ਸਿਵਲ ਹਸਪਤਾਲ ਦੇ ਵਿੱਚ ਪੁੱਜੇ ਲੋਕਾਂ ਨੇ ਵੀ ਇਸ ਗੱਲ ਦੀ ਬਹੁਤ ਨਿੰਦਿਆ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਦਵਾਈਆਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਉਹ ਲੋਕਾਂ ਨੂੰ ਨਹੀਂ ਮਿਲਦੀਆਂ ਉਹਨਾਂ ਨੇ ਕਿਹਾ ਕਿ ਇਸਦੀ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here