*ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ*

0
37

ਲੁਧਿਆਣਾ 29,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਲੁਧਿਆਣਾ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਚੰਡੀਗੜ੍ਹ ਰੋਡ ‘ਤੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਲੁਧਿਆਣਾ ਦੀ ਜਵਾਂਦ ਸੰਸ ਨ੍ਹਾਂ ਦੀ ਫੈਬਰਿਕ ਫੈਕਟਰੀ ‘ਚ ਅੱਜ ਦੁਪਹਿਰੇ ਅੱਗ ਲੱਗਣ ਨਾਲ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ।  ਇਹ ਫੈਕਟਰੀ ਫੋਰਟਿਸ ਹਸਪਤਾਲ ਦੇ ਸਾਹਮਣੇ ਹੈ। ਜਾਣਕਾਰੀ ਅਨੁਸਾਰ ਫੈਕਟਰੀ ਦੇ ਚੌਥੇ ਫਲੋਰ ‘ਤੇ ਇਹ ਅੱਗ ਲੱਗੀ ਹੈ। ਫੈਕਟਰੀ ਦੀ ਟੀਨ ਦੀ ਬਣੀ ਛੱਤ ਵੀ ਡਿਗ ਗਈ ਅਤੇ ਦੀਵਾਰਾਂ ‘ਚ ਤਰੇੜਾਂ ਆ ਗਈਆਂ ਹਨ। ਜੌਨਸਨ ਫੈਕਟਰੀ ਦੀ 7 ਮੰਜ਼ਲਾ ਇਮਾਰਤ ਵਿੱਚ ਕੱਪੜੇ ਬਣਾਉਣ ਦਾ ਕੰਮ ਹੁੰਦਾ ਹੈ। ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ।  ਅੱਗ ‘ਤੇ ਕਾਬੂ ਪਾਉਣ ਲਈ ਹੁਣ ਤੱਕ ਫਾਇਰ ਬ੍ਰਗੇਡ ਦੀਆਂ 12 ਗੱਡੀਆਂ ਪਹੁੰਚ ਚੁੱਕੀਆਂ ਹਨ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਪਹੁੰਚੇ ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਉਨ੍ਹਾਂ ਨੂੰ ਕਾਲ ਆਈ ਸੀ ,ਜਿਸ ਤੋਂ ਬਾਅਦ ਨੇੜਲੇ ਸਟੇਸ਼ਨਾਂ ਤੋਂ ਅਤੇ ਫਿਰ ਲੁਧਿਆਣਾ ਦੇ ਲਗਪਗ ਸਾਰੇ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ ‘ਚ ਪਿਆ ਸਾਮਾਨ ਜ਼ਰੂਰ ਸੜ ਗਿਆ। ਉਨ੍ਹਾਂ ਕਿਹਾ ਕਿ ਅੱਗ ‘ਤੇ 60 ਫੀਸਦੀ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਦਾ ਸਟੋਰੇਜ ਸੀ, ਜਿਥੇ ਅੱਗ ਲੱਗੀ ਹੈ ਅਤੇ ਲੰਚ ਟਾਈਮ ਹੋਣ ਕਰਕੇ ਸਾਰੇ ਵਰਕਰ ਲੰਚ ਕਰਨ ਗਏ ਸੀ। ਫੈਕਟਰੀ ‘ਚ ਕੱਪੜਾ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਅਤੇ ਹਵਾ ਤੇਜ਼ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ।

LEAVE A REPLY

Please enter your comment!
Please enter your name here