ਲੁਧਿਆਣਾ ‘ਚ ਚਲਦੀ ਕਾਰ ਕੀਤਾ ਲੜਕੀ ਦਾ ਬਲਾਤਕਾਰ, ਪੁਲੀਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

0
120

ਲੁਧਿਆਣਾ 23 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਹਾਥਰਸ ਕੇਸ ਅਜੇ ਠੰਢਾ ਨਹੀਂ ਹੋਇਆ ਸੀ ਕਿ ਲੁਧਿਆਣਾ ਵਿੱਚ ਚਲਦੀ ਕਾਰ ਵਿੱਚ ਇੱਕ ਲੜਕੀ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਨਮ ਦਿਨ ਦੀ ਪਾਰਟੀ ਬਹਾਨੇ ਔਰਤ ਨੂੰ ਹੋਟਲ ਕੋਲ ਬੁਲਾ ਕੇ ਚਲਦੀ ਕਾਰ ‘ਚ ਉਸ ਨਾਲ ਸਾਰੀ ਰਾਤ ਜਬਰ ਜਨਾਹ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਕਬਕ ਇਸ ਮਾਮਲੇ ‘ਚ ਇੱਕ ਵਿਅਕਤੀ ਕਾਰ ਚਲਾਉਂਦਾ ਰਿਹਾ ਅਤੇ ਨੌਜਵਾਨ ਪਿਛਲੀ ਸੀਟ ‘ਤੇ ਔਰਤ ਨਾਲ ਦਰਿੰਦਗੀ ਕਰਦਾ ਰਿਹਾ। ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਨਿਊ ਬੀਆਰਐਸ ਨਗਰ ਵਾਸੀ ਰੋਹਿਤ ਕੁਮਾਰ ਤੇ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਪ੍ਰਸ਼ਾਂਤ ਸ਼ੁਕਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕੇ ਬੀਤੀ ਸ਼ਾਮ ਉਸ ਦੇ ਵਾਕਫ਼ ਪ੍ਰਸ਼ਾਂਤ ਸ਼ੁਕਲਾ ਨੇ ਜਨਮ ਦਿਨ ਦੀ ਪਾਰਟੀ ‘ਚ ਨਿੱਜੀ ਹੋਟਲ ਕੋਲ ਸ਼ਰਾਬ ਦੇ ਅਹਾਤੇ ਦੇ ਬਾਹਰ ਬੁਲਾਇਆ। ਔਰਤ ਨੇ ਵੇਖਿਆ ਕਿ ਪ੍ਰਸ਼ਾਂਤ ਅਤੇ ਉਸ ਦਾ ਦੋਸਤ ਰੋਹਿਤ ਅਹਾਤੇ ‘ਚ ਸ਼ਰਾਬ ਪੀ ਰਹੇ ਸੀ। ਜਿਸ ਮਗਰੋਂ ਰਾਤ ਕਰੀਬ ਸਾਢੇ ਗਿਆਰਾਂ ਵਜੇ ਪ੍ਰਸ਼ਾਂਤ ਸ਼ੁਕਲਾ ਨੇ ਜ਼ਬਰਦਸਤੀ ਔਰਤ ਨੂੰ ਕਾਰ ਦੇ ਅੰਦਰ ਬਿਠਾਇਆ ਅਤੇ ਰੋਹਿਤ ਕਾਰ ਚਲਾਉਣ ਲੱਗ ਪਿਆ।

ਇਸ ਦੌਰਾਨ ਕਰੀਬ ਤੜਕੇ ਤਿੰਨ ਵਜੇ ਦੇ ਕਰੀਬ ਮੁਲਜ਼ਮਾਂ ਨੇ ਔਰਤ ਨੂੰ ਅਹਾਤੇ ਦੇ ਬਾਹਰ ਉਤਾਰ ਦਿੱਤਾ ਅਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੀ ਇੰਚਾਰਜ ਵੀ ਮਧੂਬਾਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here