ਲੁਧਿਆਣਾ: ਲੁਧਿਆਣਾ ਵਿੱਚ ਆਰਪੀਐਫ ਦੇ 14 ਜਵਾਨ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ‘ਚ ਡਿਊਟੀ ਦੇ ਰਹੇ ਸੀ। ਟ੍ਰੇਨ ਦੇ ਸਫ਼ਰ ‘ਚ ਇਨ੍ਹਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ।
ਅਜਿਹੇ ‘ਚ ਕੋਰੋਨਾਵਾਇਰਸ ਵੱਡੀ ਗਿਣਤੀ ‘ਚ ਮਜ਼ਦੂਰਾਂ ‘ਚ ਫੈਲਣ ਦਾ ਡਰ ਵੀ ਜਤਾਇਆ ਜਾ ਰਿਹਾ ਹੈ। ਇਹ ਸਾਰੇ ਜਵਾਨ ਦਿੱਲੀ ਨਾਲ ਸਬੰਧਤ ਹਨ। ਹੋਰਨਾਂ ਸੂਬਿਆਂ ‘ਚ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਕੇਂਦਰ ਵੱਲੋਂ ਟ੍ਰੇਨਾਂ ਸ਼ੁਰੂ ਕੀਤੀਆਂ ਗਈ ਹਨ, ਜਿਨ੍ਹਾਂ ‘ਚ ਇਸ ਜਵਾਨ ਡਿਊਟੀ ‘ਤੇ ਸੀ।