
ਮਾਨਸਾ, ਮਿਤੀ 14-06-2024 (ਸਾਰਾ ਯਹਾਂ/ਮੁੱਖ ਸੰਪਾਦਕ)
ਡਾ. ਨਾਨਕ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਵਿੱਚ ਮਿਤੀ 12.06.2024 ਨੂੰ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ 05 ਮਂੈਬਰੀ ਲੁਟੇਰੇ ਗਿਰ ੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜਦੋ ਇਹ ਗਿਰੋਹ ਸ਼ਮਸਾਨਘਾਟ ਪਿੰਡ ਮੋਡਾ ਪਰ ਬੈਠ ਕੇ ਲੁੱਟ ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਿਹਾ ਸੀ। ਜਿਸ ਤੇ ਮੁਖਬਰੀ ਮਿਲਣ ਤੇ ਰੁੱਕਾ ਭੇਜਕੇ ਥਾਣਾ ਝੁਨੀਰ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ। ਦੋਰਾਨੇ ਤਫਤੀਸ਼ ਰੇਡ ਕਰਕੇ ਮੌਕਾ ਪਰ 05 ਲੁਟੇਰਿਆਂ ਗਗਨਦੀਪ ਸਿੰਘ ਪੁੱਤਰ ਗਗਨੀ ਆਦਿ ਨੂੰ ਕਾਬੂ ਕਰਕੇ ਉਹਨਾਂ ਪਾਸੋਂ 01 ਰਾਈਫਲ ਬਾਰਾ ਬੋਰ ਸਮੇਤ 03 ਕਾਰਤੂਸ ਜਿੰਦਾਂ, 01 ਟੁਆਏ ਏਅਰ ਪਿਸਟਲ, 01 ਗਰਾਰੀ ਫਿੱਟ ਪਾਇਪ ਲੋਹਾ, 01 ਖੰਡਾ ਸਟੀਲ, 01 ਕਿਰਪਾਨ ਲੋਹਾ, 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਮੋਟਰਸਾਇਕਲ ਸਪਲ ੈਂਡਰ ਤੇ ਆਈ-20 ਕਾਰ ਬਰਾਮਦ ਕੀਤੇ ਗਏ ਹਨ।
ਉਕਤਾਨ ਵਿਆਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਨੂੰ ਅੱਗੇ ਵਧਾ ਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ, ਜਿਸ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।
