
ਅੰਮ੍ਰਿਤਸਰ: ਮਜੀਠਾ ਸਬ ਡਵੀਜ਼ਨ ਦੇ ਸੋਹੀਆਂ ਕਲਾਂ ਪਿੰਡ ਵਿੱਚ ਮੰਗਲਵਾਰ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ, ਜਿਨ੍ਹਾਂ ਦੇ ਚਿਹਰੇ ਢੱਕੇ ਸੀ ਨਾ ਇੱਕ ਪ੍ਰਾਈਵੇਟ ਬੈਂਕ ਦੀ ਸ਼ਾਖਾ ਤੋਂ 10.92 ਲੱਖ ਰੁਪਏ ਲੁੱਟ ਲਏ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 1.20 ਵਜੇ ਵਾਪਰੀ ਜਦੋਂ ਤਿੰਨਾਂ ਵਿਅਕਤੀਆਂ ਨੇ ਬੈਂਕ ਵਿੱਚ ਦਾਖਲ ਹੋ ਕੇ ਸਟਾਫ਼ ਦੇ ਹੱਥਾਂ ਅਤੇ ਪੈਰਾਂ ਨੂੰ ਬੰਨ੍ਹ ਕੇ ਇੱਕ ਕਮਰੇ ‘ਚ ਨਕਦੀ ਚੋਰੀ ਕਰਨ ਤੋਂ ਪਹਿਲਾਂ ਉਸ ਨੂੰ ਬੰਧਕ ਬਣਾ ਲਿਆ।
ਮਜੀਠਾ ਥਾਣੇ ਦੇ ਹਾਊਸ ਅਧਿਕਾਰੀ ਕਪਿਲ ਕੌਸ਼ਲ ਨੇ ਦੱਸਿਆ ਕਿ ਘਟਨਾ ਵਾਪਰਨ ਸਮੇਂ ਕੇਵਲ ਬ੍ਰਾਂਚ ਮੈਨੇਜਰ ਕਰਨ ਕੁਮਾਰ ਅਤੇ ਇਕ ਚਪੜਾਸੀ ਲਵਪ੍ਰੀਤ ਸਿੰਘ ਮੌਜੂਦ ਸੀ। ਕੌਸ਼ਲ ਨੇ ਦੱਸਿਆ, “ਮੈਨੇਜਰ ਦੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੇ ਦਫਤਰ ਦੇ ਲੜਕੇ ਨੂੰ ਫੜ ਕੇ ਨਕਦੀ ਲੁੱਟਣ ਤੋਂ ਪਹਿਲਾਂ ਉਸ ਨੂੰ ਅਗਵਾ ਕੀਤਾ ਤੇ ਉਸ ਨੇ ਸ਼ਾਖਾ ਦੇ ਬਾਹਰ ਚਿੱਟੀ ਕਾਰ ਖੜੀ ਕੀਤੀ ਸੀ।”
ਹੈਰਾਨੀ ਵਾਲੀ ਗੱਲ ਇਹ ਹੈ ਕਿ ਬੈਂਕ ਦੇ ਅੰਦਰ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੇ ਬੈਂਕ ਦੇ ਬਾਹਰ ਕੋਈ ਨਹੀਂ ਸੀ। ਪੁਲਿਸ ਵਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਇਸ ਘਟਨਾ ‘ਚ ਜੇਕਰ ਬੈਂਕ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਬੈਂਕ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ।
