
ਬੁਢਲਾਡਾ 12 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਸ਼ਹਿਰ ਨੂੰ ਤਹਿਸੀਲ ਕੰਪਲੈਕਸ ਨਾਲ ਜੋੜਨ ਵਾਲਾ ਰਾਸਤੇ ਦੀ ਮੇਨ ਪੁਲੀ ਧੱਸਣ ਕਾਰਨ ਲੋਕਾਂ ਦਾ ਤਹਿਸੀਲ ਕੰਪਲੈਕਸ ਨਾਲੋ ਰਾਵਤਾ ਟੁੱਟ ਗਿਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ 2 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਗੁਰੂ ਨਾਨਕ ਕਾਲਜ ਚੌਂਕ ਤੋਂ ਤਹਿਸੀਲ ਕੰਪਲੈਕਸ ਨੂੰ ਆਉਣਾ ਪੈਂਦਾ ਹੈ। ਜਿੱਥੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਬਜੁਰਗਾਂ ਅਤੇ ਔਰਤਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਕਾਰਨ ਜੇਕਰ ਕਿਸੇ ਬਜੁਰਗ ਔਰਤ ਨੂੰ ਕੰਪਲੈਕਸ ਵਿੱਚ ਜਾਣਾ ਹੋਵੇ ਤਾਂ ਮਹਿੰਗੇ ਭਾਅ ਦੀ ਆਟੋ ਸਵਾਰੀ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਬੁੱਧੀ ਜੀਵੀ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਵਾਰਡ ਨੰ. 2 ਅਤੇ 8 ਤੋਂ ਤਹਿਸੀਲ ਕੰਪਲੈਕਸ ਨੂੰ ਜਾਣ ਵਾਲੇ ਰਾਸਤੇ ਤੇ ਪੁੱਲੀ ਦਾ ਨਵੇਂ ਸਿਰੋ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
